Friday, March 28, 2014

ਐਲਿਸ ਵਾਕਰ (Alice Walker- 1944- US) ਅਨੁਵਾਦ ਸੁਰਜੀਤ


ਮੈਂ ਕਵਿਤਾ ਨੂੰ ਕਿਹਾ
ਮੈਂ ਕਵਿਤਾ ਨੂੰ ਕਿਹਾ: ‘ਹੁਣ ਤੇਰੀ ਮੇਰੀ
ਬਸ
ਜਦ ਕੋਈ ਅਵੱਲੀ ਜਿਹੀ ਚੰਗਿਆੜੀ
ਰੀਂਗਦੀ ਹੋਈ ਤੁਹਾਡੇ ਵਿਚੀਂ ਨਿਕਲਦੀ ਹੈ
ਤਕਰੀਬਨ ਮਰਨ ਵਰਗੀ ਹਾਲਤ ਹੋ ਜਾਂਦੀ ਏ
ਕੋਈ ਮਜਾਕ ਨਹੀਂ ਹੁੰਦਾ
ਬਸ, ਤੇਰੀ ਬੜੀ ਮਿਹਰਬਾਨੀ, ਐ ਸਿਰਜਣਾ,
ਮੈਨੂੰ ਹੋਰ ਕਾਵਿਕਤਾ ਨਹੀਂ ਚਾਹੀਦੀ
ਮੈਂ ਖੁਸ਼ੀ ਦੀ ਭਾਲ ਵਿਚ ਹਾਂ -
ਘੱਟੋ ਘਟੱ      
ਕੁਛ ਤਾਂ ਪੀੜ-ਰਹਿਤ ਮਿਲੇ

ਕਵਿਤਾ ਪਿਛਾਂਹ ਹਟ ਗਈ
ਅਤੇ ਅੱਜ ਸਵੇਰ ਤਕ
ਮੁਰਦਾ ਹੋਣ ਦਾ ਨਾਟਕ ਕਰਦੀ ਰਹੀ
ਮੈਂ ਬਿਲਕੁਲ ਉਦਾਸ ਨਹੀਂ ਸਾਂ,
ਬਸ ਥੋੜੀ ਬੇਆਰਾਮ ਜਿਹੀ ਸਾਂ

ਕਿ ਕਵਿਤਾ ਨੇ ਕਿਹਾ: ‘ਯਾਦ ਹੈ ਤੈਨੂੰ
ਉਹ ਰੇਗਿਸਥਾਨ, ਕਿੰਨੀ ਖੁਸ਼ ਸੀ ਤੂੰ
ਕਿ ਤੇਰੇ ਕੋਲ ਇਸ ਨੂੰ ਵੇਖਣ ਵਾਲੀ 
ਅੱਖ ਸੀ ? ਯਾਦ ਹੈ ਤੈਨੂੰ
ਜੇ ਕਿਤੇ ਜਰਾ ਜਿੰਨਾ ਵੀ ਹੋਵੇ ?’
ਮੈਂ ਕਿਹਾ ਸੀ: ‘ਮੈਨੂੰ ਕੁਛ ਨਹੀਂ ਸੁਣਿਆ ।
ਤੇ ਉਤੋਂ ਅਜੇ ਸਵੇਰ ਦੇ ਪੰਜ ਹੀ ਵੱਜੇ ਨੇ ।
ਮੂੰਹ ਹਨੇਰੇ
ਅਜੇ ਨਹੀਂ ਮੈਂ ਉੱਠਣਾ
ਤੇਰੇ ਨਾਲ ਗੱਲਾਂ ਕਰਨ ਲਈ ।

ਕਵਿਤਾ ਨੇ ਕਿਹਾ: ‘ਪਰ ਉਹ ਵੇਲਾ ਯਾਦ ਕਰ
ਜਦੋਂ ਤੂੰ ਉਸ ਛੋਟੀ ਜਿਹੀ ਖਾਈ  ਤੇ
ਚੰਨ ਚੜ੍ਹਿਆ ਵੇਖਿਆ ਸੀ
ਤੇ ਤੈਨੂੰ ਉਹ ਖਾਈ ਕਿੰਨੀ ਸੁੰਦਰ ਲਗੀ ਸੀ
ਗਰੈਂਡ ਕੈਨੀਅਨ ਤੋਂ ਵੱਧ ਸੁੰਦਰ ਤੂੰ ਕਿੰਨੀ ਹੈਰਾਨ ਹੋ ਗਈ ਸੀ ਉਦੋਂ
ਤੈਨੂੰ ਚੰਨ-ਚਾਨਣੀ ਹਰੀ ਹਰੀ ਜਾਪੀ ਸੀ  
ਅਤੇ ਤੇਰੇ ਕੋਲ ਉਦੋਂ ਤਕ
ਉਸਨੂੰ ਵੇਖਣ ਵਾਲੀ
ਉਹੀ ਅੱਖ ਹੈ ਸੀ ।
ਉਹਦੇ ਬਾਰੇ ਸੋਚ!’

ਮੈਂ ਕਿਹਾ,
 ਮੈਂ ਹੁਣ ਚਰਚ ਜਾਇਆ ਕਰਾਂਗੀ !’
ਖਿਝਦਿਆਂ, ਕੰਧ ਵਲ ਮੂੰਹ ਫੇਰਕੇ ਮੈਂ ਆਖਿਆ
‘ਮੈਂ ਫੇਰ ਪੂਜਾ-ਪਾਠ ਕਰਨਾ ਸਿੱਖ ਲਵਾਂਗੀ !’

ਤੈਨੂੰ ਕੁਛ ਪੁੱਛਾਂ,’ ਕਵਿਤਾ ਨੇ ਕਿਹਾ
ਜਦੋਂ ਤੂੰ ਅਰਦਾਸ ਕਰੇਂਗੀ, ਤੇਰਾ ਕੀ ਖਿਆਲ ਹੈ  
ਤੂੰ ਕੀ ਵੇਖ ਲਵੇਂਗੀ ?”

ਕਵਿਤਾ ਨੇ ਮੈਨੂੰ ਜਿੱਤ ਲਿਆ

ਇਸ ਕਮਰੇ ਵਿਚ
ਕਾਗਜ਼ ਹੀ ਨਹੀਂ,’  ਮੈਂ ਕਿਹਾ।
‘ਤੇ ਉਹ ਜਿਹੜਾ ਨਵਾਂ ਪੈੱਨ ਵੀ ਮੈਂ ਖਰੀਦਿਆ ਸੀ
ਬੜਾ ਚੀਕਦਾ ਹੈ

ਬੇਕਾਰ,’ ਕਵਿਤਾ ਨੇ ਕਿਹਾ

ਬੇਕਾਰਮੈਂ ਕਿਹਾ ।

No comments:

Post a Comment