Showing posts with label ਦਿਲਪ੍ਰੀਤ ਕੌਰ ਚਾਹਲ. Show all posts
Showing posts with label ਦਿਲਪ੍ਰੀਤ ਕੌਰ ਚਾਹਲ. Show all posts

Wednesday, April 4, 2012

ਦਿਲਪ੍ਰੀਤ ਕੌਰ ਚਾਹਲ- ਇੰਡੀਆ


ਮੈਂ

ਮੈਂ ਅੱਜ ਨਹੀ ..
ਮੈਂ ਕੱਲ ਨਹੀ ..
ਮੈਂ ਬੀਤਿਆ ਹੋਇਆ
ਪਲ ਵੀ ਨਹੀ...

ਮੈਂ ਜਾਤ ਨਹੀ.....
ਮੈਂ ਨਸਲ ਨਹੀ ....
ਮੈਂ ਧਰ੍ਮ ਵੀ ਨਹੀ ......

ਮੈਂ ਸ਼ਰਾਬ ਨਹੀ...
ਮੈਂ ਸ਼ਬਾਬ ਨਹੀ ...
ਮੈਂ ਹੁਸਨ ਵੀ ਨਹੀ ..

ਮੈਂ ਜਿਤ ਨਹੀ..
ਮੈਂ ਹਾਰ ਨਹੀ ..
ਨਾ ਮਿਟਣ ਵਾਲੀ
ਤਕਰਾਰ ਵੀ ਨਹੀਂ..


ਮੈਂ ਬਹਾਰ ਨਹੀ ...
ਗੁਲਜ਼ਾਰ ਨਹੀ ...
ਮੈਂ ਪਤਝੜ ਵੀ ਨਹੀ .....

ਮੈਂ ਉਮਰ ਨਹੀ .....
ਮੈਂ ਸਫਰ ਨਹੀ ....
ਮੈਂ ਮੌਤ ਵੀ ਨਹੀ ....

ਮੈਂ ਮਿੱਟੀ ਹਾਂ ...
ਮੈਂ ਰਾਖ ਹਾਂ ..
**.ਦਿਲਪ੍ਰੀਤ**

Sunday, December 4, 2011

ਹਾਇਕੂ - ਦਿਲਪ੍ਰੀਤ ਕੌਰ ਚਾਹਲ- ਇੰਡੀਆ


ਉਚਾ ਪਰਬਤ
ਵਲ ਖਾਂਦੀਆਂ ਪਗਡੰਡੀਆਂ ਉੱਪਰ
ਉੱਡਦੇ ਬੱਦਲ
----

ਅੰਬੀ ਦਾ ਬੂਟਾ
ਤੋਤੇ ਨੇ ਟੁੱਕ ਕੇ ਸੁੱਟੀ
ਧਰਤੀ ਤੇ ਗੁਠਲੀ
-----

ਸੂਹੇ ਫੁੱਲ
ਗੁਲਮੋਹਰ ਦਾ ਬੂਟਾ
ਵਿਹੜੇ ਚ ਲੱਗਾ
-----

ਸ਼ਾਂਤ ਨਦੀ
ਤਰਦੀਆਂ ਮੁਰਗਾਬੀਆਂ
ਪਾਣੀ ਦਾ ਸ਼ੋਰ
----

ਟੁੱਟੀ ਮਾਲਾ
ਚੁਗ ਰਹੀ ਮਣਕੇ
ਨਿੱਕੀ ਕੁੜੀ
---

ਗ੍ਰਹਿ-ਪ੍ਰਵੇਸ਼
ਪੂਜਾ ਤੋਂ ਮਗਰੋਂ ਪਿਆਈ
ਦੋਸਤਾਂ ਨੂੰ ਸ਼ਰਾਬ
----

ਅੱਖਾਂ ‘ਚ ਹੰਝੂ
ਹੱਥ ਚ ਪਾਸਪੋਰਟ ਫੜ ਖੜੀ
ਏਅਰਪੋਰਟ ਦੇ ਬਾਹਰ
---

ਮਿੱਟੀ ਲਿਬੜੇ ਹਥ
ਸਾਂਝੀ ਮਾਤਾ ਦੀ ਪ੍ਰਤਿਮਾ
ਮਿੱਟੀ ਦੀ ਕੰਧ ਤੇ
---

ਢਲਦੀ ਸ਼ਾਮ
ਸਮੁੰਦਰ ਕੰਢੇ ਸਿੱਪੀ ਵਿਚ
ਚਮਕਿਆ ਮੋਤੀ