Showing posts with label ਸੁਰਜੀਤ ਕੌਰ. Show all posts
Showing posts with label ਸੁਰਜੀਤ ਕੌਰ. Show all posts

Tuesday, July 26, 2011

ਸੁਰਜੀਤ ਕੌਰ- ਜਲੰਧਰ- ਪੰਜਾਬ




(ਇਹ ਗੀਤ ਮੈਂ ਮਈ 2007 ਵਿੱਚ ਲਿਖਿਆ ਸੀ)

ਚੰਨ ਸੂਰਜ ਇਸ ਗੱਲ ਦੇ ਗਵਾਹ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ

ਤੇਰੀ ਯਾਦ ਵਿੱਚ ਸੱਧਰਾਂ ਉਦਾਸ ਵੇ
ਹਰ ਪਲ ਸਾਨੂੰ ਸੱਜਣਾਂ ਦੀ ਆਸ ਵੇ
ਝੌਂਕਾ ਦਿੰਦੀ ਅੱਜ ਠੰਡੀ ਠੰਡੀ ਵਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ


ਅਸੀਂ ਬਿਰਹਾ ਦੇ ਹੰਝੂ ਵੀ ਵਹਾਏ ਨੇ
ਤੇਰੀ ਯਾਦ ਵਾਲੇ ਗ਼ਮ ਝੋਲੀ ਪਾਏ ਨੇ
ਜਦੋਂ ਦਾ ਤੂੰ ਹੋਇਆਂ ਏ ਜੁਦਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ


ਜਿਵੇਂ ਡੁੱਬਦੇ ਨੂੰ ਕੱਖ ਵੀ ਸਹਾਰਾ ਦਿੰਦਾ ਏ
ਤੇਰਾ ਨੂਰ ਸੁਰਜੀਤ ਨੂੰ ਕਿਨਾਰਾ ਦਿੰਦਾ ਏ
ਮਨ ਭਾਉਂਦੀ ਤੇਰੀ ਹਰ ਇੱਕ ਅਦਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ