Friday, April 24, 2015

Dr. Jagjeet Ahluwalia

My Mother (Dedicated to all women)

My mother is not a question lag to trail behind someone’s utterances, She is a being full of life, and wants to live like a human being.
My mother is not a flower meant to adorn someone’s coat pocket, She is a beautiful bloom, and has her cosmos talent within, She is a spring of maternal love that sweetens life itself.
My mother is not a feeble creeper that leans on a vane tree, She has her own roots to give her infinite strength She bears new blossoms and fruit for whole earth.
My mother is not a tiny bird with her wings clipped, to be caged and domesticated, She is a blithe spirited eagle keen to face the turbulent winds and measure the vast skies.
My mother is not a simple boat to play on the silent waters, She is a ship with her own mast, and her will and fierce force to fight the violent currents and cut into deep waters.
My mother is definitely not a question tag to trudge along someone’s utterance like an echo, She is to be honored and worshiped As next to God and life force itself.

Friday, March 27, 2015

Damini Yadav's poem














आज मेरी माहवारी का
दूसरा दिन है।
पैरों में चलने की ताक़त नहीं है,
जांघों में जैसे पत्थर की सिल भरी है।
पेट की अंतड़ियां
दर्द से खिंची हुई हैं।
इस दर्द से उठती रूलाई
जबड़ों की सख़्ती में भिंची हुई है।
कल जब मैं उस दुकान में
‘व्हीस्पर’ पैड का नाम ले फुसफुसाई थी,
सारे लोगों की जमी हुई नजरों के बीच,
दुकानदार ने काली थैली में लपेट
मुझे ‘वो’ चीज लगभग छिपाते हुए पकड़ाई थी।
आज तो पूरा बदन ही
दर्द से ऐंठा जाता है।
ऑफिस में कुर्सी पर देर तलक भी
बैठा नहीं जाता है।
क्या करूं कि हर महीने के
इस पांच दिवसीय झंझट में,
छुट्टी ले के भी तो
लेटा नहीं जाता है।
मेरा सहयोगी कनखियों से मुझे देख,
बार-बार मुस्कुराता है,
बात करता है दूसरों से,
पर घुमा-फिरा के मुझे ही
निशाना बनाता है।
मैं अपने काम में दक्ष हूं।
पर कल से दर्द की वजह से पस्त हूं।
अचानक मेरा बॉस मुझे केबिन में बुलवाता हैै,
कल के अधूरे काम पर डांट पिलाता है।
काम में चुस्ती बरतने का
देते हुए सुझाव,
मेरे पच्चीस दिनों का लगातार
ओवरटाइम भूल जाता है।
अचानक उसकी निगाह,
मेरे चेहरे के पीलेपन, थकान
और शरीर की सुस्ती-कमजोरी पर जाती है,
और मेरी स्थिति शायद उसे
व्हीसपर के देखे किसी ऐड की याद दिलाती है।
अपने स्वर की सख्ती को अस्सी प्रतिशत दबाकर,
कहता है, ‘‘काम को कर लेना,
दो-चार दिन में दिल लगाकर।’’
केबिन के बाहर जाते
मेरे मन में तेजी से असहजता की
एक लहर उमड़ आई थी।
नहीं, यह चिंता नहीं थी
पीछे कुर्ते पर कोई ‘धब्बा’
उभर आने की।
यहां राहत थी
अस्सी रुपये में खरीदे आठ पैड से
‘हैव ए हैप्पी पीरियड’ जुटाने की।
मैं असहज थी क्योंकि
मेरी पीठ पर अब तक, उसकी निगाहें गढ़ी थीं,
और कानों में हल्की-सी
खिलखिलाहट पड़ी थी
‘‘इन औरतों का बराबरी का
झंडा नहीं झुकता है
जबकि हर महीने
अपना शरीर ही नहीं संभलता है।
शुक्र है हम मर्द इनके
ये ‘नाज-नखरे’ सह लेते हैं
और हंसकर इन औरतों को
बराबरी करने के मौके देते हैं।’’
ओ पुरुषो!
मैं क्या करूं
तुम्हारी इस सोच पर,
कैसे हैरानी ना जताऊं?
और ना ही समझ पाती हूं
कि कैसे तुम्हें समझाऊं!
मैं आज जो रक्त-मांस
सेनेटरी नैपकिन या नालियों में बहाती हूं,
उसी मांस-लोथड़े से कभी वक्त आने पर,
तुम्हारे वजूद के लिए,
‘कच्चा माल’ जुटाती हूं।
और इसी माहवारी के दर्द से
मैं वो अभ्यास पाती हूं,
जब अपनी जान पर खेल
तुम्हें दुनिया में लाती हूं।
इसलिए अरे ओ मदो!
ना हंसो मुझ पर कि जब मैं
इस दर्द से छटपटाती हूं,
क्योंकि इसी माहवारी की बदौलत मैं तुम्हें
‘भ्रूण’ से इंसान बनाती हूं।

Thursday, October 30, 2014

ਜਤਿੰਦਰ ਕੌਰ ਰੰਧਾਵਾ ਦੀ ਇਕ ਕਵਿਤਾ











ਵਿਸਮਾਦ

ਮੈਂ ਰਾਹਾਂ ਤੱਕਦੀ ਸਾਂ, ਚੰਣਨ ਦੇ ਉਹਲੇ ਜੀ
ਰੀਝਾਂ ਪਲਦੀਆਂ ਸਨ, ਚਿਤ ਵਿਚ ਹੋਲੇ ਹੋਲੇ ਜੀ
ਮੇਰੀਆਂ ਸਧਰਾਂ ਫਲ ਗਈਆਂ, ਫੁਲ ਝੋਲੀ ਧਰ ਗਈਆਂ
ਮੇਰੀ ਰੁਤ ਦੇ ਹਾਣ ਜਿਹਾ ਮੱਥੇ ਸੂਰਜ ਜੜ ਗਈਆਂ

ਮੈਂ ਕਲੀਆਂ ਚੁਣਦੀ ਸਾਂ, ਕੁੱਛ ਹਾਰ ਪਿਰੋਂਦੀ ਸਾਂ
ਆਪਣੀਆਂ ਲਾਡਲੀਆਂ ਦੇ ਖ਼ਾਤਰ ਮੈਂ ਅੰਬਰ ਸਿਉਂਦੀ ਸਾਂ
ਅੰਬਰ ਝਾਲਰ ਲਾਈ ਸੀ ਧਰਤੀ ਮੈਂ ਖ਼ੂਬ ਸਜਾਈ ਸੀ

ਨੀ ਮੈਂ ਤਾਰੇ ਮੜਦੀ ਸਾਂ,ਉਤੇ ਚੰਨ ਵੀ ਜੜਦੀ ਸਾਂ
ਇਹਨਾਂ ਸੋਹਣੀਆਂ ਪਰੀਆਂ ਲਈ, ਕੁਛ ਸੁਫਨੇ ਘੜਦੀ ਸਾਂ
ਇਹਨਾਂ ਪਰ ਹੁਣ ਖੋਲੇ ਨੇ,ਪਰ ਪਹਿਲਾਂ ਤੋਲੇ ਨੇ
ਉਡਾਰੀ ਜਦ ਲਾਉਣਗੀਆਂ, ਸਰ ਇਹ ਅੰਬਰ ਕਰ ਅਾਉਣਗੀਆਂ

ਰੁੱਤ ਰਿਮ ਝਿਮ ਆਈ ਹੈ, ਕਲੀਆਂ ਛਹਿਬਰ ਲਾਈ ਹੈ
ਰੰਗ ਦੂਣ ਸਵਾਏ ਨੇ, ਮੇਰੇ ਖੇੜੇ ਮੁੜ ਅਾਏ ਨੇ
ਕੀ ਹੋਇਆ ਜੇ ਰੁਤ ਕੁਛ ਢਲ ਗਈ ਏ
ਇਹ ਤਾਂ ਹੋਰ ਵੀ ਫਲ਼ ਗਈ ਏ

ਇਹ ਤਾਂ ਰੰਗ ਬਰੰਗੇ ਨੀ, ਕੁਛ ਲਾਲ ਕੁਛ ਪੀਲੇ ਨੇ
ਪੱਤਰੇ ਮੇਰੇ ਚਾਂਵਾਂ ਦੇ, ਬਹੁਤ ਚਮਕੀਲੇ ਨੇ
ਇਹ ਉਡਦੇ ਫਿਰਦੇ ਨੇ, ਚਾਅ ਦੂਣ ਸਵਾਇਆ ਏ
ਕੇਹਾ ਵਿਸਮਾਦ ਕੁੜੇ , ਮੇਰੀ ਰੂਹ ਤੇ ਛਾਇਆ ਏ

ਮੈਂ ਤਾਂ ਰੁੱਤ ਇਕ ਮੰਗੀ ਸੀ,ਇਹ ਰੁੱਤਾਂ ਦਾ ਮੇਲਾ ਏ
ਜੋ ਵੀ ਹੈ ਅੜੀਉ, ਇਹ ਬਹੁਤ ਅਲਬੇਲਾ ਏ
ਇਹਨਾਂ ਛਾਵੇਂ ਬੈਠੀ ਹਾਂ, ਇਹੀ ਸੁਖਾਂ ਮੰਗਦੀ ਹਾਂ
ਜਿਥੇ ਵੀ ਵਸੋ ਨੀ, ਬਸ ਖੇੜੇ ਵੰਡੋਂ ਨੀਂ

ਰੁਤਾਂ ਫੇਰ ਵੀ ਆਵਣਗੀਆਂ, ਇੰਝ ਸੁਹਲੇ ਗਾਵਣਗੀਆਂ
ਤੂੰਸੀ ਡੋਲ ਨਾ ਜਾਣਾਂ ਜੀ ਬਸ ਸਦਾ ਮੁਸਕਾਣਾਂ ਜੀ
ਤੁਸੀਂ ਸਿਰਜਣਹਾਰੀਆਂ ਹੋ, ਤੁਸੀਂ ਸਿਰਜੀ ਜਾਣਾ ਜੀ
ਬਸ ਸਿਰਜੀ ਜਾਣਾ ਜੀ ।

Monday, September 29, 2014

ਪ੍ਰੋ ਕਿਸ਼ਾਂਵਲ ਕਰਮਜੀਤ ਕੌਰ - ਪੰਜਾਬ

- ਪ੍ਰੀਤਮ !
ਤੂੰ ਪੁਛਦੈਂ
" ਤੂੰ ਕਵਿਤਾ ਕਿੰਝ ਸਿਰਜ ਲੈਂਦੀ ਏਂ ?"
ਤਾਂ ਜੀਅ ਕਰਦਾ
ਤੈਨੂੰ ਆਖਾਂ -...
ਇਸ ਰਚਨ-ਪ੍ਰਕਿਰਿਆ 'ਚ
ਤੂੰ ਵੀ ਤਾਂ ਹੁੰਦਾ ਏਂ ਮੇਰੇ ਨਾਲ !
ਤੇ
ਮੈਂ ਕਵਿਤਾ ਨਹੀਂ
ਸਗੋਂ
ਕਵਿਤਾ ਸਿਰਜ ਲੈਂਦੀ ਐ ਸਾਨੂੰ !

ਅੰਦਰ ਖੌਲਦੇ
ਭਾਵਾਂ ਦੇ ਸਮੁੰਦਰ ਨੂੰ ਰਿੜਕ
ਮੈਂ ਲਭਦੀ ਹਾਂ ਸ਼ਬਦ-ਮੋਤੀ
ਤਾਂ ਤੂੰ -
ਆਪਣੀ ਝੋਲੀ ਫੈਲਾ
ਸਮੇਟ ਲੈਦਾ ਏਂ ਸਾਰੇ !
ਕਵਿਤਾ ਤੋਂ ਵੀ ਉਰੇ
ਸ਼ਬਦਾਂ ਤੋਂ ਵੀ ਉਰੇ
ਹੁੰਦਾ ਜੋ
ਦ੍ਰਵਿਤ ਭਾਵਾਂ ਤੇ ਸ਼ਬਦਾਂ ਵਿਚਲਾ ਮੌਨ
ਅਸੀਂ ਇਕੱਠੇ ਮਾਣਦੇ ਹਾਂ
ਉਸ ਮੌਨ ਦਾ ਸੰਗੀਤ !!
ਮੌਨ ਦੀ ਭਾਸ਼ਾ
ਦ੍ਰਵਿਤ ਭਾਵਾਂ ਨੂੰ ਸਿਰਜਦੀ ਹੈ ਜੋ
ਮੂਕ ਰਹਿ ਕੇ
ਤੇਰੇ ਬਾਝੋਂ ਕੌਣ ਪੜ੍ਹ ਸਕਦਾ ਹੈ ?
ਤੇਰੇ ਬਾਝੋਂ ਕੌਣ ਸੁਣ ਸਕਦਾ ?

Thursday, August 7, 2014

Harpreet Kaur/ India


Photo: | ਇਹਨੂੰ ਕਹਿੰਦੇ ਆ ਕਵਿਤਾ..ਪੜੋ ਤੇ ਸ਼ੇਅਰ ਕਰੋ |

ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....

ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...

ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...

ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...

ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...

ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...

ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ
ਕੁੱਝ ਵੱਖਰੇ ਜਿਹੇ ਨੇ...

ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ
ਸੀਰਤ ਨੂੰ ਮੁੱਹਬਤ ਕਰਦੇ ਨੇ
★★Harpreet Kaur★★












ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....

ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...

ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...

ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...

ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...

ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...

ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ
ਕੁੱਝ ਵੱਖਰੇ ਜਿਹੇ ਨੇ...

ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ
ਸੀਰਤ ਨੂੰ ਮੁੱਹਬਤ ਕਰਦੇ ਨੇ

Wednesday, July 16, 2014

Harjot /Punjab










ਹਾਂ
ਹੁਣ ਤਾਂ ਕੁੜੀਆਂ
ਅੱਗੇ ਵਧ ਗਈਆਂ ਨੇ
ਆਵਾਜ਼ ਚੁੱਕ ਸਕਦੀਆਂ ਨੇ
ਲੜ ਵੀ ਸਕਦੀਆਂ ਨੇ |

ਪਰ ਕਿਉਂ ਤੁਹਾਡੀਆਂ ਨਜ਼ਰਾਂ
ਅੱਗੇ ਨਹੀਂ ਵਧ ਸਕੀਆਂ ?
ਕਿਉਂ ਤੁਹਾਡੀ ਜ਼ਮੀਰ ਨੇ ਹਾਲੇ ਤੱਕ
ਆਵਾਜ਼ ਨਹੀਂ ਚੁੱਕੀ |
ਕਿਉਂ ਤੁਸੀਂ ਹਾਲੇ ਤੱਕ
ਆਪਣੀ ਸੋਚ ਨਾਲ ਲੜਨ ਦੇ ਕਾਬਿਲ ਨਹੀਂ ਹੋ ਸਕੇ?

ਕੌਣ ਦਿੰਦੈ ਹੱਕ ਤੁਹਾਨੂੰ
ਭੀੜ ਭਰੀਆਂ ਬੱਸਾਂ ਦੇ ਵਿੱਚ
ਕੁੜੀਆਂ ਕੋਲੇ ਖੜਨ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਭੀੜ ਦਾ ਬਹਾਨਾ ਬਣਾ
ਜਾਣ-ਬੁੱਝ ਕੇ
ਕਿਸੇ ਕੁੜੀ ਤੇ ਡਿੱਗਣ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਰਾਹ ਜਾਂਦੀ ਕੁੜੀ ਨੂੰ
ਓਦੋਂ ਤੱਕ ਘੂਰੀ ਜਾਣ ਦਾ
ਜਦੋਂ ਤੱਕ ਓਹ ਅੱਖੋਂ ਓਹਲੇ ਨਹੀਂ ਹੋ ਜਾਂਦੀ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਕੁੜੀ ਦੇ ਕੱਪੜਿਆ ਦੇ ਅਧਾਰ ਤੇ
ਓਹਦਾ ਚਰਿੱਤਰ ਦੱਸਣ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਕੁੜੀ ਨੂੰ
ਆਪਣੀਆਂ ਹਰਕਤਾਂ ਨਾਲ ਮਜਬੂਰ ਕਰਨ ਦਾ
ਕਿ ਓਹ ਵਿਚਾਰੀ 8ਵਜੇ ਤੋਂ ਬਾਅਦ
ਘਰੋਂ ਬਾਹਰ ਨਿਕਲਣਾ ਮੁਨਾਸਿਬ ਹੀ ਨਾ ਸਮਝੇ?

ਹਾਂ
ਕੁੜੀਆਂ ਨੇ ਤਾਂ ਅੱਗੇ ਵਧਣਾ ਸਿੱਖ ਲਿਐ
ਪਰ ਤੁਸੀਂ ਇਹ ਕਦੋਂ ਸਮਝਣਾ
ਕਿ ਰਾਹ ਵਿੱਚ
ਬੱਸ ਵਿੱਚ
ਕਿਸੇ ਪਾਰਟੀ ਤੇ
ਸਕੂਲ- ਕਾਲਜ

ਜਾਂ ਕਿਤੇ ਵੀ ਹੋਰ
ਕਿਸੇ ਵੀ ਹਾਲਤ ਦੇ ਵਿੱਚ
ਕੋਈ ਵੀ ਕੁੜੀ
ਬਲਾਤਕਾਰ ਦਾ ਸੱਦਾ-ਪੱਤਰ ਨਹੀਂ ਹੁੰਦੀ |