Showing posts with label ਹਰਦੀਪ ਕੌਰ ਸੰਧੂ. Show all posts
Showing posts with label ਹਰਦੀਪ ਕੌਰ ਸੰਧੂ. Show all posts

Wednesday, September 1, 2010

ਹਰਦੀਪ ਕੌਰ ਸੰਧੂ (ਅਸਟਰੇਲੀਆ)- ਪੰਜਾਬੀ ਕਵਿਤਾ





ਮਾਂ ਮੇਰੀ ਨੇ
ਚਾਦਰ ਕੱਢੀ
ਉੱਤੇ ਪਾਈਆਂ
ਫੁੱਲ-ਪੱਤੀਆਂ
ਪਲ਼ੰਘ ‘ਤੇ ਜਦ
ਵਿਛਾਵਾਂ ਚਾਦਰ
ਮਾਂ ਤੈਨੂੰ ……
ਤੱਕਦੀਆਂ ਅੱਖੀਆਂ
ਫੁੱਲ ਚਾਦਰ ਦੇ
ਤੇਰਾ ਚਿਹਰਾ ਮਾਂ ਨੀ
ਪੱਤੀਆਂ ਲੱਗਣ ਤੇਰੇ ਪੋਟੇ
ਰੀਝਾਂ ਲਾ ਕੇ ਚਾਦਰ ਕੱਢੀ
ਦਿੱਤੀ ਧੀ ਨੂੰ ਪਿਆਰ ਪਰੋ ਕੇ
ਜਦ ਕਦੇ ਕਾਲ਼ਜੇ ਖੋਹ ਜਿਹੀ ਪੈਂਦੀ
ਝੱਟ ਚਾਦਰ ‘ਤੇ ਜਾ ਬਹਿੰਦੀ ਮੈਂ
ਫੁੱਲ-ਪੱਤੀਆਂ ਨੂੰ ਤੱਕਦੀ-ਤੱਕਦੀ
ਨਾਲ਼ ਤੇਰੇ …..
ਦੋ ਗੱਲਾਂ ਕਰ ਲੈਂਦੀ ਮੈਂ
ਤੂੰ ਵੀ ਅੱਗੋਂ ਖੋਲ ਕੇ ਬਾਹਾਂ
ਮੈਨੂੰ ਬੁੱਕਲ਼ ‘ਚ ਭਰ ਲੈਂਦੀ ਏਂ

ਹਰਦੀਪ ਕੌਰ ਸੰਧੂ

-http://shabdonkaujala.blogspot.com
http://punjabivehda.wordpress.com