Showing posts with label ਸੁਰਿੰਦਰ ਜੈਪਾਲ. Show all posts
Showing posts with label ਸੁਰਿੰਦਰ ਜੈਪਾਲ. Show all posts

Thursday, May 22, 2014

ਸੁਰਿੰਦਰ ਜੈਪਾਲ- ਲੁਧਿਆਣਾ

                                               

                                            
                        





ਰਿਸ਼ਤੇ

ਮੇਰੀ ਦਾਦੀ ਸੀ,
ਪਿੱਤਲ ਦੇ ਭਾਂਡੇ ਸਨ,
ਉਹ ਸੁਆਹ ਨਾਲ ਮਾਂਜ ੨, ਲਿਸ਼ਕਾ ੨ ਰੱਖਦੀ
ਰਿਸ਼ਤੇ ਵੀ ਸਨ,
ਪਿੱਤਲ ਦੇ ਭਾਂਡਿਆਂ ਜਿਹੇ ਪੱਕੇ, ਲਿਸ਼ ੨ ਕਰਦੇ

......ਫਿਰ ਮੇਰੀ ਮਾਂ ਸੀ,
ਕੱਚ ਦੇ ਬਰਤਨ ਸਨ,
ਸਾਂਭ ਕੇ ਰੱਖੋ ਤਾਂ ਪੱਕੇ
ਨਹੀਂ ਤਾਂ ਕੱਚੇ

...ਹੁਣ ਮੈਂ ਹਾਂ,
ਪਿੱਤਲ ਦੇ ਭਾਂਡੇ ਮਾਂਜ ੨ ਰੱਖਣ ਤੇ
ਕੱਚ ਦੇਬਰਤਨ ਸਾਂਭ ੨ ਰੱਖਣ ਦਾ, ਵਕਤ ਕਿੱਥੇ ?
ਬਸ,ਖਾਂਦੇ ੨ ਜਾਉ,
ਤੇ ਜਾਂਦੇ ੨ ਖਾਉ
ਰਿਸ਼ਤੇ ਵੀ ਹਨ,
ਡਿਸਪੋਜ਼ੇਬਲ ਬਰਤਨ .