Saturday, April 22, 2017

ਕਿਸਲਂਵਾਲ ਕਰਮਜੀ ਕੌਰ - ਪੰਜਾਬ












ਪ੍ਰੀਤਮ !
ਤੂੰ ਪੁਛਦੈਂ
" ਤੂੰ ਕਵਿਤਾ ਕਿੰਝ ਸਿਰਜ ਲੈਂਦੀ ਏਂ ?"
ਤਾਂ ਜੀਅ ਕਰਦਾ
ਤੈਨੂੰ ਆਖਾਂ -...
ਇਸ ਰਚਨ-ਪ੍ਰਕਿਰਿਆ 'ਚ
ਤੂੰ ਵੀ ਤਾਂ ਹੁੰਦਾ ਏਂ ਮੇਰੇ ਨਾਲ !
ਤੇ
ਮੈਂ ਕਵਿਤਾ ਨਹੀਂ
ਸਗੋਂ
ਕਵਿਤਾ ਸਿਰਜ ਲੈਂਦੀ ਐ ਸਾਨੂੰ !

ਅੰਦਰ ਖੌਲਦੇ
ਭਾਵਾਂ ਦੇ ਸਮੁੰਦਰ ਨੂੰ ਰਿੜਕ
ਮੈਂ ਲਭਦੀ ਹਾਂ ਸ਼ਬਦ-ਮੋਤੀ
ਤਾਂ ਤੂੰ -
ਆਪਣੀ ਝੋਲੀ ਫੈਲਾ
ਸਮੇਟ ਲੈਦਾ ਏਂ ਸਾਰੇ !
ਕਵਿਤਾ ਤੋਂ ਵੀ ਉਰੇ
ਸ਼ਬਦਾਂ ਤੋਂ ਵੀ ਉਰੇ
ਹੁੰਦਾ ਜੋ
ਦ੍ਰਵਿਤ ਭਾਵਾਂ ਤੇ ਸ਼ਬਦਾਂ ਵਿਚਲਾ ਮੌਨ
ਅਸੀਂ ਇਕੱਠੇ ਮਾਣਦੇ ਹਾਂ
ਉਸ ਮੌਨ ਦਾ ਸੰਗੀਤ !!
ਮੌਨ ਦੀ ਭਾਸ਼ਾ
ਦ੍ਰਵਿਤ ਭਾਵਾਂ ਨੂੰ ਸਿਰਜਦੀ ਹੈ ਜੋ
ਮੂਕ ਰਹਿ ਕੇ
ਤੇਰੇ ਬਾਝੋਂ ਕੌਣ ਪੜ੍ਹ ਸਕਦਾ ਹੈ ?
ਤੇਰੇ ਬਾਝੋਂ ਕੌਣ ਸੁਣ ਸਕਦਾ ?

No comments:

Post a Comment