.......ਗਜ਼ਲ ........
.........................
ਕਰ ਨਹੀਂ ਸਕਦੀ ਤੇਰੇ ਤੇ ਗਿਲਾ ਦਿਲਵਰਾ
ਖੁਦ ਹੀ ਆਪਣੇ ਖਲਾਅ ਦੀ ਗੁਨਿਹਗਾਰ ਸੀ
ਛਾਂ ਆਪਣੀ ਤੋਂ ਹੀ ਜਿੰਦ ਡਰਦੀ ਰਹੀ
ਕਿਓਕੇ ਕਚ੍ ਦੀ ਹੀ ਮੈ ਤਾਂ ਦੀਵਾਰ ਸੀ
.......
ਮੇਰੇ ਸਾਹਾਂ ਦੇ ਸਿਰ ਬੇਸ਼ਕ਼ ਇਲਜਾਮ ਧਰ
ਕਿ ਤੇਰੇ ਸਾਹਾਂ ਦੀ ਖੁਸ਼ਬੂ ਹੰਢਾਉਂਦੇ ਰਹੇ ,
ਸ਼ੌਕ਼ ਜੀਣੇ ਦਾ ਮੁੜ ਕੇ ਸੀ ਫਿਰ ਜਾਗਿਆ
ਪਰ ਹਕੀਕਤ ਹੈ ਇਹ ਕਿ ਤੂੰ ਉਸ ਪਾਰ ਸੀ
...........
ਮੁਹੱਬਤ ਰੰਗਲੇ ਰੁਮਾਲਾਂ ‘ਚ ਲਿਪਟੀ ਰਹੀ
ਚੀਸ ਅਖਾਂ ਚੋਂ ਹੰਝੂ ਬਣ ਸਿੰਮਦੀ ਰਹੀ
ਕਿਓਂ ਕੀਤਾ ਏ ਮੈਨੂੰ ਇੰਝ ਅਣਗੌਲਿਆ
ਜੀਕਣ ਮੈ ਵੀ ਪੁਰਾਣਾ ਕੁਈ ਅਖਬਾਰ ਸੀ
........
ਕੋਈ ਸਾਵਣ ਦੇ ਮੌਸਮ “ਚ ਖਿੜ ਹੀ ਪਵੇ
ਤੇ ਭਾਦੋਂ ਦੀਆਂ ਧੁੱਪਾਂ “ਚ ਤਿੜ ਹੀ ਪਵੇ
ਮੈ ਤਾਂ ਖਾਮੋਸ਼ ਸੀ ਤੇ ਅਵਾਜਾਰ ਵੀ
ਸ਼ਾਇਦ ਧੁੱਪਾਂ ਤੇ ਛਾਵਾਂ ਦੀ ਤਕਰਾਰ ਸੀ
..........
ਦਿਲ ਦੀ ਵੰਝਲੀ “ਚ ਛੇਕ ਤੇਨੂੰ ਦਿਸ ਨਾਂ ਸਕੇ
ਜਖਮ ਰਿਸਦੇ ਰਹੇ , ਹੱਸਦੇ ਫਿਰ ਵੀ ਰਹੇ
ਬੁੱਲ ਸਿੰਉ ਕੇ ਵੀ ਗੀਤ ਯੂੰ ਲਾਸਾਨੀ ਲਿਖੇ
ਕਿ ਜਗ ਸੋਚੇ ਸ਼ਿੰਦਰ ਕੋਈ ਫਨਕਾਰ ਸੀ
..........................................
......ਮੈ ਹਾਂ ਪੁਛਦੀ , ਕਲਮਾਂ ਵਾਲਿਓ !.......
......ਗਜ਼ਲ ...........
~~~~~~~~~~~~~~~~~
ਜਿਸਦੀ ਮੇਰ 'ਚ ਲੂੰ ਲੂੰ ਖਿੜ ਪਿਆ
ਉਹ ਤਾਂ ਵਿਕਿਆ ਹੋਇਆ ਮਾਲ ਸੀ ,
ਜਿਸਨੂੰ ਸੋਨਾ ਰਹੀ ਜਿੰਦ ਸਮਝਦੀ ,
ਉਹ ਵੀ ਤਾਂਬੇ ਉੱਤੇ ਝਾਲ ਸੀ
.............
ਜਿਥੇ ਚਿੜੀਆਂ ਪਾਏ ਆਲ੍ਹਣੇ ,
ਨਾਲੇ ਕੁੜੀਆਂ ਪਾਈ ਪੀਂਘ ਸੀ
ਓਥੋਂ ਕਿਹੜਾ ਹਾਕਿਮ ਲੰਘ ਗਿਆ,
ਹਾਏ ! ਸੁੰਨੀ ਦਿਸਦੀ ਡਾਲ ਸੀ ,
...........
ਉਸਦੀ ਅਖ੍ਹ ;ਚ ਪੂਰਾ ਅੰਬਰ ਸੀ
ਤੇ ਪਰਾਂ ;ਚ ਕਿੰਨੀ ਪਰਵਾਜ਼ ਸੀ ,
ਉਸਨੂੰ ਜਾਂਦੀ ਨੂੰ ਨਾਂ ਰੋਕਿਓ ,
ਉਸਨੂੰ ਦਿਸਦਾ ਪੁੰਨੂੰ ਨਾਲ ਸੀ ,
...........
ਰੁਖ੍ਹ ਕਹਿੰਦੇ ਸੀ ਅੱਜ ਹਵਾ ਨੂੰ ,
ਮੇਰੇ ਦਿਲਵਰ ਤਾਂਈ ਪੁਛਿਓ
ਮੁੜ ਉਹ ਕਿਓਂ ਕਦੇ ਨਾਂ ਬਹੁੜਿਆ ,
ਸਾਡਾ ਕਿੰਨਾ ਮੰਦੜਾ ਹਾਲ ਸੀ ,
............
ਤੇ ਰੁਖ੍ਹ ਪੌਣੀ , ਗਲ ਲੱਗ ਰੋ ਪਏ ,
ਸਾਡਾ ਹਾਲ ਵੀ ਜਗ ਨੂੰ ਦੱਸਿਓ ,
ਬਿਨ ਪਾਣੀਓਂ ਸ਼ਾਖ ਕੁਮਲਾ ਰਹੀ
ਬਿਨ ਪੰਛੀਓ ਸੁੰਨੀ ਡਾਲ ਸੀ
...........
ਮੈ ਤਾਂ ਬਹਿਰ ;ਚ ਗਜ਼ਲਾਂ ਲਿਖ ਰਹੀ ,
ਸਾਰੇ ਮਤਲੇ , ਮ੍ਕਤੇ ਪੂਰਦੀ ,
ਫੇਲੁਨ , ਫਾਈਲੁਨ ਮੇਰੇ ਕਿਸ ਕੰਮ ,
ਜਦ ਜਿੰਦਗੀ ਤਾਲੋੰ ਬੇ-ਤਾਲ ਸੀ
.........
ਮੈ ਹਾਂ ਪੁਛਦੀ , ਕਲਮਾਂ ਵਾਲਿਓ !
" ਲਫਜਾਂ " ;ਚ ਕੋਈ , ਕਿਓਂ ਨੀਂ ਬਝ੍ਹਦਾ ?
ਸ਼ਿੰਦਰ ' ਹਰਫਾਂ ਸਿੰਗੀ ' ਚੜ ਗਈ
ਪਰ ਦਿਸਦਾ ਕੋਈ ਨਹੀਂ ਨਾਲ ਸੀ |
...........
ਜਿਸਦੀ ਮੇਰ 'ਚ ਲੂੰ ਲੂੰ ਖਿੜ ਪਿਆ
ਉਹ ਤਾਂ ਵਿਕਿਆ ਹੋਇਆ ਮਾਲ ਸੀ ,
ਜਿਸਨੂੰ ਸੋਨਾ ਰਹੀ ਜਿੰਦ ਸਮਝਦੀ ,
ਉਹ ਵੀ ਤਾਂਬੇ ਉੱਤੇ ਝਾਲ ਸੀ
.............
ਜਿਥੇ ਚਿੜੀਆਂ ਪਾਏ ਆਲ੍ਹਣੇ ,
ਨਾਲੇ ਕੁੜੀਆਂ ਪਾਈ ਪੀਂਘ ਸੀ
ਓਥੋਂ ਕਿਹੜਾ ਹਾਕਿਮ ਲੰਘ ਗਿਆ,
ਹਾਏ ! ਸੁੰਨੀ ਦਿਸਦੀ ਡਾਲ ਸੀ ,
...........
ਉਸਦੀ ਅਖ੍ਹ ;ਚ ਪੂਰਾ ਅੰਬਰ ਸੀ
ਤੇ ਪਰਾਂ ;ਚ ਕਿੰਨੀ ਪਰਵਾਜ਼ ਸੀ ,
ਉਸਨੂੰ ਜਾਂਦੀ ਨੂੰ ਨਾਂ ਰੋਕਿਓ ,
ਉਸਨੂੰ ਦਿਸਦਾ ਪੁੰਨੂੰ ਨਾਲ ਸੀ ,
...........
ਰੁਖ੍ਹ ਕਹਿੰਦੇ ਸੀ ਅੱਜ ਹਵਾ ਨੂੰ ,
ਮੇਰੇ ਦਿਲਵਰ ਤਾਂਈ ਪੁਛਿਓ
ਮੁੜ ਉਹ ਕਿਓਂ ਕਦੇ ਨਾਂ ਬਹੁੜਿਆ ,
ਸਾਡਾ ਕਿੰਨਾ ਮੰਦੜਾ ਹਾਲ ਸੀ ,
............
ਤੇ ਰੁਖ੍ਹ ਪੌਣੀ , ਗਲ ਲੱਗ ਰੋ ਪਏ ,
ਸਾਡਾ ਹਾਲ ਵੀ ਜਗ ਨੂੰ ਦੱਸਿਓ ,
ਬਿਨ ਪਾਣੀਓਂ ਸ਼ਾਖ ਕੁਮਲਾ ਰਹੀ
ਬਿਨ ਪੰਛੀਓ ਸੁੰਨੀ ਡਾਲ ਸੀ
...........
ਮੈ ਤਾਂ ਬਹਿਰ ;ਚ ਗਜ਼ਲਾਂ ਲਿਖ ਰਹੀ ,
ਸਾਰੇ ਮਤਲੇ , ਮ੍ਕਤੇ ਪੂਰਦੀ ,
ਫੇਲੁਨ , ਫਾਈਲੁਨ ਮੇਰੇ ਕਿਸ ਕੰਮ ,
ਜਦ ਜਿੰਦਗੀ ਤਾਲੋੰ ਬੇ-ਤਾਲ ਸੀ
.........
ਮੈ ਹਾਂ ਪੁਛਦੀ , ਕਲਮਾਂ ਵਾਲਿਓ !
" ਲਫਜਾਂ " ;ਚ ਕੋਈ , ਕਿਓਂ ਨੀਂ ਬਝ੍ਹਦਾ ?
ਸ਼ਿੰਦਰ ' ਹਰਫਾਂ ਸਿੰਗੀ ' ਚੜ ਗਈ
ਪਰ ਦਿਸਦਾ ਕੋਈ ਨਹੀਂ ਨਾਲ ਸੀ |
...........
No comments:
Post a Comment