Monday, August 26, 2013

  • ਕਵਿਤਾਵਾਂ

    ੧.
    ਹਰ ਰਾਤ ਮੇਰੀ ਚੁੱਪ ਸੰਨਾਟੇ ਨਾਲ ਗੱਲਾ ਕਰਦੀ ਮੇਰੀ ਹੋਂਦ ਤੇ ਸਵਾਲ ਬਣ ਖੱੜਦੀ ਹੈ ...
    ਫਿਰ ਆਪ-ਮੁਹਾਰੇ ਪੁਛਦੀ ਹੈ ! ਕਿ ਤੈਨੂੰ , ਇਸ ਵਿਰਾਨੇ ਤੋਂ ਡਰ ਨਹੀ ਲੱਗਦਾ ? ਹਰ ਪੱਲ ਟਿੱਕ -ਟਿੱਕ ਘੜੀ ਦੀ ਅਵਾਜ਼ ਦੁੱਜੇ ਪਾਸੇ ਹਉਕੇ ਤੇ ਸਿੱਸਕੀਆਂ ਨਾਲ ਟਿੱਪ ਟਿੱਪ ਸੰਧੂਰੀ ਨੈਣਾ ਚੋ ਕਿਰਦੇ ਹੰਝੂ ਜੋ ਤੇਰੇ ਦੁਖਾਂ ਦੀ ਦਾਸਤਾਨ ਬਿਆਨ ਕਰਦੇ ਨੇ ...
    ਕਮਲੀਏ ! ਤੂੰ ਹਾਲੇ ਤੱਕ ਜਿਉਂਦੀ ਹੈ , ਪਰ ਕਿਉਂ ਤੇ ਕੀਹਦੇ ਲਈ ? ਕਿਤੇ ਜਾ ਕੇ ਮਰ ਕਿਉਂ ਨਹੀ ਜਾਂਦੀ...
    ਬਸ ਇਸ ਜੱਦੋ ਜਹਿੱਦ ਚ ਮੇਰੀ ਰਾਤ ਨਿਕਲ ਜਾਂਦੀ ਹੈ ਤੇ ਫਿਰ ਸੱਜਰੀ ਸਵੇਰ ਬੂਹੇ ਆ ਦੱਸਤਕ ਦਿੰਦੀ ਹੈ ਤੇ ਮੈਨੂੰ ਕਹਿੰਦੀ ਹੈ, "ਚੱਲ ਉਠ " ਕੰਮ ਤੇ ਚੱਲੀਏ ਉਹਨੂੰ ਦੇਖ ਮੈਂ ਫਿਰ ਉਠ ਖੜਦੀ ਹਾਂ ਤੇ ਕਾਲੀ ਰਾਤ ਨੂੰ ਮੇਰੀ ਚੁੱਪ ਪਿਛੇ ਲੁਕਿਆ ਜਵਾਬ ਤਾਂ ਮਿਲ ਜਾਂਦਾ ਹੈ ...
    ਪਰ ! ਮੈਨੂੰ ਅੰਦਰੋ ਅੰਦਰੀ ਦਿਨ ਭਰ ਲੋਕਾਂ ਦੀ ਭੀੜ ਚ ਇਹੋ ਸਵਾਲ ਮੁੜ-ਮੁੜ ਸਤਾਉਂਦਾ ਹੈ...
    ਰੱਬਾ ! ਰਾਤ ਕਿਉਂ ਆਉਂਦੀ ਹੈ ? ਸਵੇਰ ਕਿਉਂ ਮੈਨੂੰ ਰਾਤ ਦੀ ਬੁਕੱਲ ਚੋ, ਕੱਢ ਲਿਆਉਂਦੀ ਹੈ ?? ਕਿਉਂ ਅਖੀਰ ਕਿਉਂ ???
    ਦਵਿੰਦਰ ਕੋਰ
  • ੨.

    ਕਈ ਦਿਨਾ ਤੋ ਬਹੁਤ ਡੂੰਘੀ ਸੋਚ ਵਿਚ ਸੀ.... ਕਿ, ਕੁਝ ਅਜਿਹਾ ਕਰਦਾਂ ਜਿਸ ਨਾਲ ਜ਼ਿੰਦਗੀ ਤੋ ਬਾਅਦ ਵੀ ਜ਼ਿੰਦਗੀ ਮੁਨਾਸਿਬ ਹੋ ਜਾਏ.....
    ਕਿਸੇ ਦੇ ਨੈਣਾਂ ਤੇ ਦਿਲ ਵਿਚ, ਤੇਰੇ-ਮੇਰੇ ਪਿਆਰ ਦੀ ਹੋਂਦ ਕਈ ਜਨਮਾਂ ਤੱਕ ਦੀਵੇ ਤੇ ਬੱਤੀ ਵਾਂਗ ਇੱਕ-ਦੂਜੇ ਦਾ ਸਾਥ ਨਿਭਾਏ...
    ਮੈ ਜਦੋ ਵੀ ਤੈਨੂ ਗਹੁ ਨਾਲ ਤੱਕਾਂ, ਤੇ ਤੂੰ ਧੜਕਣ ਬਣ ਸੀਨੇ ਵਿਚ ਧੜਕੇਂ....
    ਮੇਰੇ "ਮੌਲਾ" ਜੇ - ਇਹ ਸਭ ਤੈਨੂੰ ਮਨਜ਼ੂਰ ਹੋ ਜਾਏ......
    ਤੇਰੇ ਕਿਸੇ ਨੇਕ ਬੰਦੇ ਦੇ ਇਸ ਨਾਚੀਜ਼ ਦੇ ਅੰਗ ਮਰ ਕੇ ਵੀ ਕੰਮ ਆਏ ......
    ਤਾਂ ਮੈਨੂੰ ਇੱਕੋ ਜਨਮ ਚ ਦੂਜਾ ਜਨਮ ਨਸੀਬ ਹੋ ਜਾਏ .....
    "ਮੌਲਾ" ਤੇਰੇ- ਮੇਰੇ ਪਿਆਰ ਨੂੰ , "ਪਾਕੀਜ਼ਗੀ" ਨਸੀਬ ਜਾਏ ......
    ੩. 
  • ਕੁੜੀ ਹਾਂ ਗੁਨਾਹਗਾਰ ਨਹੀ ਮਾਪਿਆਂ ਵੱਲੋਂ ਭਰੂਣ ਹੱਤਿਆ ਤਾਂ ਨਹੀ ਹੋਈ ....
    ਪਰ ਹਰ ਰੋਜ ਰਿਸ਼ਤਿਆ ਦੀ ਓਟ ਵਿੱਚ ਮੇਰਾ ਕਤਲ ਹੁੰਦੈ ....
    ਦਵਿੰਦਰ ਕੌਰ —

No comments:

Post a Comment