Sunday, November 11, 2012

ਲਵੀਨ ਗਿਲ - ਪਾਣੀਆ ਵੇ ਪਾਣੀਆ


ਪਾਣੀਆ, ਵੇ ਪਾਣੀ ਵਰਗਿਆ ,
ਪਾਣੀਆ,
ਤੂੰ ਵਰ੍ਹ ਗਿਆ,
ਸਿੰਜ ਗਿਆ ਮੇਰੀ ਵੀਰਾਨੀ,
ਹਰਿਆ ਭਰਿਆ ਸੀ ਸਭ
ਬਹਾਰ ਮੁੜ ਪਈ.

ਤੈਨੂੰ ਕੀ ਸੁੱਝ ਗਿਆ,
ਤੂੰ ਹੜ ਗਿਆ,
ਮੈਂ ਰੁੜ੍ਹ ਗਈ,
ਸਭ ਰੁੜ੍ਹ ਗਿਆ....

ਤੇਰਾ ਕੀ ਆ,
ਜਿਥੇ ਗਿਆ ਉਹਦਾ ਹੀ ਹੋ ਗਿਆ,
ਮੈਂ ਤਾਂ ਤੇਰੇ ਵਿਚ ਈ ਆਪਣਾ,
ਅਕਸ ਦੇਖਦੀ ਰਹੀ


ਚੱਲ ਕੋਈ ਨਾ,
ਰੁੜ੍ਹ ਈ ਪਈ ਹਾਂ ਜੇ,
ਨਦੀ ਨਾਲ ਮਿਲ,
ਵਿੰਗ ਵਲੇਵੇਂ ਪਾਕੇ ਹੀ ਸਹੀ,
ਤੈਨੂੰ ਮਿਲਾਂਗੀ ਜ਼ਰੂਰ

ਤੇਰੇ ਬੇਰੰਗੇ ਚਾਂਦੀ ਰੰਗੇ ਰੰਗ ਵਿਚ,
ਘੁਲਾਂਗੀ ਜ਼ਰੂਰ,
ਮੇਰੇ ਕਣ- ਕਣ ਵਿਚ,
ਤੂੰ ਹੀ ਤੁੰ,
ਲੁਕਿਆ ਹੋਇਆ ਸਹੀ,
ਸਾਹਾਂ ਦਾ ਉਧਾਰ ਦੇਕੇ,
ਤੈਨੂੰ ਮਿਲਾਂਗੀ ਜ਼ਰੂਰ,
ਆਪਣੇ ਸੱਤੇ ਦੇ ਸੱਤੇ ਤੱਤ ਲੈਕੇ,
ਤੇਰੀਆ ਹੀ ਬੂੰਦਾ ਲੈਕੇ,
ਉਗਾਂਗੀ ਦੁਬਾਰਾ.....
ਲਵੀਨ ਕੌਰ ਗਿੱਲ

1 comment:

  1. ਵਾਹ..ਬਹੁਤ ਹੀ ਖ਼ੂਬਸੂਰਤ ਲਿਖਿਐ

    ReplyDelete