Wednesday, September 19, 2012

ਗੁਰਮੀਤ ਕੌਰ "ਜੱਸੀ" - ਟੋਰਾਂਟੋ ਕੈਨੇਡਾ



ਇਕ ਉਦਾਸ ਜਿਹੀ-- ਨਜ਼ਮ/ਗੁਰਮੀਤ ਕੌਰ "ਜੱਸੀ"

ਮੌਤ ਇੱਕ ਵਾਰ ਜਦ ਬੂਹਿਓ ਮੁੜੀ ਸੀ,
ਜਾਣਾ ਤੱਦ ਵੀ ਇੱਕਲੇ ਹੀ ਸੀ,
ਮੌਤ...
ਜੇ ਹੁਣ ਕਦੇ ਕੋਲ ਆਣ ਖੜ੍ਹੀ ਤਾਂ..
ਜਾਣਾ ਉਦੋਂ ਵੀ ਇੱਕਲੇ ਹੀ ਹੈ।
ਫ਼ੇਰ ਮਨ ਕਿਉਂ ਝੱਲਾ ਹੋਇਆਂ..?
ਕਿਉਂ ਰਹਿ-ਰਹਿ ਕੇ ਵਿਛੜਿਆਂ ਨੂੰ ਪੁਕਾਰ ਰਿਹੈ ?
ਮੰਨਿਆਂ ਕਿ ਜੀਵਨ ਖੇਡ ਹੀ ਐਸੀ ਹੈ..
ਜਿਸ 'ਚ,ਬਾਜ਼ੀ ਜ਼ਿੰਦਗੀ ਨੇ ਨਹੀਂ,
ਮੌਤ ਨੇ ਹੀ ਜਿੱਤਣੀ ਹੈ।
ਪਰ,ਨਾਲ ਤਾਂ ਕੋਈ ਨਹੀਂ ਜਾਏਗਾ।
ਹੈ.ਮੁਹੱਬਤਾਂ ਸਾਏ ਨਾਲ ਵੀ ਕਰ ਦੇਖੀਆਂ..
ਹਨੇਰਾ ਪਿਆ...ਤੇ ਛੱਡ ਕੇ ਟੁਰ ਗਿਆ...
ਪਰਛਾਵੇਂ ਤੇ ਵਜ਼ੂਦ ਦੀ ਦੋਸਤੀ ਵੀ,
ਵਹਿਮ ਸੀ ਝੂਠੇ ਦਿਲਾਸਿਆਂ ਦਾ...
ਜਾਣਾ ਤਾਂ ਸਭ ਨੇ ਇੱਕਲੱਮ-ਕੱਲੇ ਹੀ ਹੈ,
ਨਾਲ ਕੋਈ ਨਹੀਂ ਜਾਏਗਾ,
ਫ਼ਿਰ ਹਮਸਫ਼ਰਾਂ ਅਤੇ ਹੋਰਾਂ ਤੇ ਕੀ ਗਿਲਾਂ?
ਕੀ ਸ਼ਿਕਵਾ ?
ਐ..ਭਟਕਦੀ ਰੂਹ...ਹੁਣ ਤਾਂ ਤੂੰ ਖਾਮੋਸ਼ ਹੋ ਜਾਹ।
ਵਾਜ਼ੂਦ ਤੇਰਾ ਮੋਹਤਾਜ਼ ਹੈ ਕਬਰ ਦਾ..
ਠੋਕਰ ਮਾਰ "ਜੱਸੀ",ਝੂਠੇ ਸਭ ਸਹਾਰਿਆਂ ਨੂੰ,
ਸਬਰ ਕਰਕੇ..ਲੈ ਆਸਰਾ,ਸੱਚੇ ਪਰਬਦਿਗਾਰ ਦਾ।
--੦--

No comments:

Post a Comment