Friday, August 3, 2012

ਗੁਲਸ਼ਨ ਦਿਆਲ - ਕੈਲੀਫੋਰਨੀਆ





ਜਾਣਦੀ ਹਾਂ ਆਜ਼ਾਦ ਹੈ ਰੂਹ
ਪਰ ਫਿਰ ਵੀ ਹੱਥਾਂ ਪੈਰਾਂ ਦੁਆਲੇ
ਬੇੜੀਆਂ ਕਿਓਂ ਮਹਿਸੂਸ ਹੁੰਦੀਆਂ ਨੇ ?
ਵਰਦਾਨ ਹੈ ਜ਼ਿੰਦਗੀ ਤੇ ਇਹ ਜਿਓਣਾ
ਪਰ ਫਿਰ ਜ਼ਿੰਦਗੀ ਕਦੀ ਕਦੀ ਜ਼ੰਜੀਰ ਕਿਓਂ ਲੱਗਦੀ ਹੈ ?
ਕਿਓਂ ਲੱਗਦਾ ਹੈ ਇਸ ਤਰ੍ਹਾਂ ਰੂਹ ਨੂੰ
ਕਿ ਜਿਵੇਂ ਮੌਤ ਰਹਿਮ ਭਰੀ ਹੋਵੇ
ਪਰ ਫਿਰ ਵੀ ਇਹ ਮੇਰਾ ਜੁੱਸਾ ਉਸ ਨਾਲ
ਨਜ਼ਰ ਕਿਓਂ ਨਹੀਂ ਮਿਲਾਉਂਦਾ ?
ਇਹ ਕੇਹਾ ਬੱਦਲਾਂ ਦਾ ਘੁੰਡ ਹੈ ਮੇਰੀ ਰੂਹ ਦੇ ਆਲੇ ਦੁਆਲੇ ?
ਕੇ ਕੋਈ ਕੋਈ ਇਸ ਦਾ ਦੀਦਾਰ ਕਰੇ
ਤੇ ਬਾਕੀਆਂ ਨੂੰ ਕਾਲਾ ਰੰਗ ਹੀ ਨਜ਼ਰ ਆਵੇ
ਇਹ ਕੇਹੀ ਰੱਜੀ ਜੇਹੀ ਮੁਸਕਾਨ ਹੈ
ਤੇਰੀ ਤੇ ਮੇਰੀ
ਜੋ ਸਦਾ ਲਈ ਗੀਤ ਬਣ ਜੰਮ ਗਈ ਹੈ ਤੇਰੇ ਤੇ ਮੇਰੇ ਹੋਠਾਂ ' ਤੇ
ਪਰ ਕਦੀ ਕਦੀ ਇਸ ਨੂੰ ਕਿਓਂ ਭੁੱਖੀ ਜਿਹੀ ਨਜ਼ਰ ਹੈ ਲੱਗ ਜਾਂਦੀ ?
ਆਪਾਂ ਤਾਂ ਸ਼ਾਂਤ ਹੋ ਰੱਬ ਨਾਲ ਹਾਂ ਤੁਰਦੇ
ਉਸ ਦੀ ਰਜ਼ਾ ਵਿਚ ਰਜ਼ਾ ..
ਪਰ ਫਿਰ ਇਹ ਆਪਣੇ ਆਲੇ ਦੁਆਲੇ
ਕੋਈ ਕੋਈ ਹੱਥ ਵਿਚ ਤੂਫਾਨ ਲੈ ਕਿਓਂ ਖੜੋ ਜਾਂਦਾ ?
ਜਾਣਦੀ ਹਾਂ ਪਿਆਰ 'ਚ ਤਾਕਤ ਹੈ
ਜੋ ਸਭ ਨੂੰ ਹਰਾ ਸਕਦੀ ਹੈ
ਪਰ ਮੇਰੀ ਜਾਨ ਅੱਜ ਫਿਰ
ਪਿਆਰ ਵਿੱਚ ਮਰਨ ਨੂੰ ਕਿਓਂ ਜੀ ਕਰਦਾ ?

1 comment:

  1. ਇਹ ਕੇਹੀ ਰੱਜੀ ਜੇਹੀ ਮੁਸਕਾਨ ਹੈ
    ਤੇਰੀ ਤੇ ਮੇਰੀ
    ਜੋ ਸਦਾ ਲਈ ਗੀਤ ਬਣ ਜੰਮ ਗਈ ਹੈ ਤੇਰੇ ਤੇ ਮੇਰੇ ਹੋਠਾਂ ' ਤੇ
    ਪਰ ਕਦੀ ਕਦੀ ਇਸ ਨੂੰ ਕਿਓਂ ਭੁੱਖੀ ਜਿਹੀ ਨਜ਼ਰ ਹੈ ਲੱਗ ਜਾਂਦੀ ?
    khoob gulshan ji;ik hasaas nazm

    ReplyDelete