1.
ਸਾਂਭੇਗਾ ਖ਼ਾਬ ਕਹਿ ਕੇ, ਕਿੰਨੀ ਕੁ ਦੇਰ ਮੈਨੂੰ ?
ਹੰਝੂ ਦੇ ਵਾਂਗ ਆਖ਼ਰ ਦੇਵੇਂਗਾ ਕੇਰ ਮੈਨੂੰ ।
ਨੇਰੇ "ਚੋਂ ਲੰਘਾਂ ਅੱਜ ਤੱਕ, ਚਾਨਣ ਦੀ ਲੀਕ ਬਣਕੇ,
ਇਕ ਵੇਰ ਤੂੰ ਕਿਹਾ ਸੀ, ਸੱਜਰੀ ਸਵੇਰ ਮੈਨੂੰ ।
ਉਸ ਚੰਨ ਦੀ ਗਲ਼ੀ ਤਾਂ, ਲੱਭਿਆਂ ਵੀ ਨਾ ਥਿਆਈ,
ਹਰ ਮੋੜ "ਤੇ ਹੀ ਮਿਲਿਆ, ਐਪਰ ਹਨੇਰ ਮੈਨੂੰ ।
ਮੈਥੋਂ ਹੀ ਟੱਪ ਨਾ ਹੋਈ, ਦਹਿਲੀਜ਼ ਸੋਚ ਵਾਲੀ,
ਉਸਨੇ ਤਾਂ ਹਾਕ ਮਾਰੀ, ਕਿੰਨੀ ਹੀ ਵੇਰ ਮੈਨੂੰ ।
2.
ਭਰੇ ਫਿਸ ਫਿਸ ਕੇ ਦੁਖਦੇ ਦਿਲ ਦੀ ਹਰ ਇੱਕ ਕੋਰ ਨੀ ਮਾਏਂ
ਮੈਂ ਛਿਲ ਕੇ ਲਾ ਲਵਾਂ ਕਿਹੜੇ ਥਲ਼ਾਂ ਦੀ ਥੋਰ ਨੀ ਮਾਏਂ
ਅਸਾਂ ਇਕ ਚੰਨ ਨੂੰ ਦਿਲ ਦਾ ਸ਼ਫਕ ਅਸਮਾਨ ਦੇ ਦਿੱਤਾ,
ਤੇ ਉਸਨੇ ਤਿੜਕਦੇ ਤਾਰੇ ਵੀ ਦਿੱਤੇ ਭੋਰ ਨੀ ਮਾਏਂ
ਮੁਕੱਦਰ ਦੇ ਸਰਾਫ਼ੇ ਤੋਲ ਦਿੱਤੇ ਲਿਸ਼ਕਦੇ ਹੰਝੂ,
ਅਸਾਂ ਨੈਣਾਂ ਦੀ ਝਾਂਜਰ ਦੇ ਬਣਾ ਲਏ ਬੋਰ ਨੀ ਮਾਏਂ
ਉਦਾਸੇ ਪਾਣੀਆਂ ਵਿਚ ਖੌਲਦਾ ਕੋਈ ਜੁਨੂੰ ਨਾ ਸੀ,
ਮੈਂ ਹੰਝੂ ਇਸ਼ਕ ਦਾ ਆਈ ਝਨਾਂ ਵਿਚ ਖੋਰ ਨੀ ਮਾਏਂ
ਮੇਰੇ ਸਾਹਾਂ ਦੇ ਹੱਡੀਂ ਬਹਿ ਗਏ ਨੇ ਅਣਲਏ ਹਉਕੇ,
ਬੜਾ ਹੀ ਗੂੰਜਦੇ ਰੂਹ ਵਿਚ, ਇਹ ਗੂੰਗੇ ਸ਼ੋਰ ਨੀ ਮਾਏਂ
ਜਦੋਂ ਚਾਵਾਂ ਦੀਆਂ ਤੀਆਂ ਬੜਾ ਹੀ ਭਰ ਕੇ ਸੀ ਲੱਗੀਆਂ,
ਸੀ ਓਸੇ ਸਾਉਣ ਮਰਿਆ ਮੇਰੇ ਮਨ ਦਾ ਮੋਰ ਨੀ ਮਾਏਂ

Bahut hi khoob Simran ji.
ReplyDelete