ਸਿਆਲ ਦੀ ਧੁੱਪ
ਗੁਲਾਬੀ ਫੁੱਲਾਂ ਚ ਬੈਠ
ਮੀਚੀਆਂ ਅੱਖਾਂ
---
ਸਰਦ ਮੌਸਮ
ਗੁਲਾਬ ਦੀਆਂ ਪੱਤੀਆਂ ਤੇ ਚਮਕਣ
ਸੂਰਜ ਦੀਆਂ ਕਿਰਣਾਂ
---
ਛਾਵੇਂ ਸੁੱਤਾ
ਫੁੱਲ ਮੋਤੀਆ
ਮਾਰ ਜਗਾਇਆ
---
ਫੁੱਲਾਂ ਦਾ ਹਾਰ
ਮਾਂ ਦੇ ਗਲ ਨੂੰ ਪਾਈ
ਪੁੱਤ ਨੇ ਗਲਵਕੜੀ
--
ਸੁੱਕੀ ਟਾਹਣੀ
ਪੁੰਨਿਆ ਦੇ ਚੰਨ ਹੇਠ ਬੈਠਾ
ਇੱਕ ਚਕੋਰ
---
ਸਵੇਰ
ਗੁਲਾਬ ਦੇ ਫੁੱਲ ‘ਤੇ ਚਮਕੇ
ਤ੍ਰੇਲ-ਤੁਪਕੇ
---
ਚਿੱਠੀ ਉਸਦੀ
ਹਥ ਵਿਚ ਮਹਿਕੇ
ਖਿੜਿਆ ਗੁਲਾਬ
---
ਸਵੇਰ ਦੀ ਧੁੱਪ
ਓਹਦੇ ਚਿਹਰੇ ਤੇ ਚਮਕੇ
ਗੁਲਾਬ ਹੋਰ ਟਹਿਕੇ
---
ਬਗੀਚੇ ਵਿਚ
ਹਰੇ ਪੱਤਿਆਂ ਦੇ ਵਿਚ
ਗੁਲਾਬ ਦਾ ਫੁੱਲ
--
ਜ਼ੁਲਫ ਖੁੱਲ੍ਹੀ
ਚੰਨ ਨੂੰ ਢਕ ਗਿਆ
ਉਡਦਾ ਬੱਦਲ
bahut hi khoobsurat !!!
ReplyDeleteਡਿੰਪਲ ਨੂੰ ਹਾਇਕੂ ਦੀ ਸੁਹਜਤਾ ਦਾ ਵਿਸ਼ੇਸ ਖਿਆਲ ਹੈ ..ਇਹ ਵੇਖੋ -
ReplyDeleteਸਿਆਲ ਦੀ ਧੁੱਪ
ਗੁਲਾਬੀ ਫੁੱਲਾਂ ਚ ਬੈਠ
ਮੀਚੀਆਂ ਅੱਖਾਂ
ਮੁਬਾਰਕਾਂ ਡਿੰਪਲ ਜੀ ....!!!!!!