Sunday, December 4, 2011

ਹਾਇਕੂ - ਦਿਲਪ੍ਰੀਤ ਕੌਰ ਚਾਹਲ- ਇੰਡੀਆ


ਉਚਾ ਪਰਬਤ
ਵਲ ਖਾਂਦੀਆਂ ਪਗਡੰਡੀਆਂ ਉੱਪਰ
ਉੱਡਦੇ ਬੱਦਲ
----

ਅੰਬੀ ਦਾ ਬੂਟਾ
ਤੋਤੇ ਨੇ ਟੁੱਕ ਕੇ ਸੁੱਟੀ
ਧਰਤੀ ਤੇ ਗੁਠਲੀ
-----

ਸੂਹੇ ਫੁੱਲ
ਗੁਲਮੋਹਰ ਦਾ ਬੂਟਾ
ਵਿਹੜੇ ਚ ਲੱਗਾ
-----

ਸ਼ਾਂਤ ਨਦੀ
ਤਰਦੀਆਂ ਮੁਰਗਾਬੀਆਂ
ਪਾਣੀ ਦਾ ਸ਼ੋਰ
----

ਟੁੱਟੀ ਮਾਲਾ
ਚੁਗ ਰਹੀ ਮਣਕੇ
ਨਿੱਕੀ ਕੁੜੀ
---

ਗ੍ਰਹਿ-ਪ੍ਰਵੇਸ਼
ਪੂਜਾ ਤੋਂ ਮਗਰੋਂ ਪਿਆਈ
ਦੋਸਤਾਂ ਨੂੰ ਸ਼ਰਾਬ
----

ਅੱਖਾਂ ‘ਚ ਹੰਝੂ
ਹੱਥ ਚ ਪਾਸਪੋਰਟ ਫੜ ਖੜੀ
ਏਅਰਪੋਰਟ ਦੇ ਬਾਹਰ
---

ਮਿੱਟੀ ਲਿਬੜੇ ਹਥ
ਸਾਂਝੀ ਮਾਤਾ ਦੀ ਪ੍ਰਤਿਮਾ
ਮਿੱਟੀ ਦੀ ਕੰਧ ਤੇ
---

ਢਲਦੀ ਸ਼ਾਮ
ਸਮੁੰਦਰ ਕੰਢੇ ਸਿੱਪੀ ਵਿਚ
ਚਮਕਿਆ ਮੋਤੀ

6 comments:

  1. wow, beautiful, dilpreet didi, tusi bahut wadiya likhde ho, hamesha ive hi likhde rahna,

    ReplyDelete
  2. ਅੰਬੀ ਦਾ ਬੂਟਾ
    ਤੋਤੇ ਨੇ ਟੁੱਕ ਕੇ ਸੁੱਟੀ
    ਧਰਤੀ ਤੇ ਗੁਠਲੀ
    Very Ousm.................

    ReplyDelete
  3. ਸਾਰੇ ਹਾਇਕੂ ਹੀ ਬਹੁਤ ਸੋਹਣੇ ਲਿਖੇ ਨੇ !!!

    ReplyDelete
  4. ਬਹੁਤ ਸੋਹਣੇ ਹਾਇਕੂ ਲਿਖੇ ਹਨ ਦਿਲਪ੍ਰੀਤ ਨੇ..!!

    ਸ਼ਾਂਤ ਨਦੀ
    ਤਰਦੀਆਂ ਮੁਰਗਾਬੀਆਂ
    ਪਾਣੀ ਦਾ ਸ਼ੋਰ

    ਮੁਬਾਰਕਾਂ ਦਿਲਪ੍ਰੀਤ .....!!!!!!!!!!

    ReplyDelete
  5. ਬਹੁਤ ਵਧੀਆ ਦਿਲਪ੍ਰੀਤ ਜੀ
    ਟੁੱਟੀ ਮਾਲਾ
    ਚੁਗ ਰਹੀ ਮਣਕੇ
    ਨਿੱਕੀ ਕੁੜੀ.....ਵਾਹ!

    ReplyDelete
  6. awesum.........no words for ur haikus,sch a wonder full words,,,,,,,,,

    ReplyDelete