Sunday, December 4, 2011

ਹਾਇਕੂ - ਅਮਨਪ੍ਰੀਤ ਪੰਨੂੰ-- ਇੰਡੀਆ





ਜੰਗ ਦਾ ਮੈਦਾਨ
ਕੰਡਿਆਲੀ ਤਾਰ ਦੇ ਦੋਨੋਂ ਪਾਸੇ
ਲਾਸ਼ਾਂ ਦੇ ਢੇਰ
---

ਚਾਨਣੀ ਰਾਤ
ਬੱਦਲ ਦੇ ਟੋਟੇ ਆ ਢਕਿਆ
ਅੱਧਾ ਚੰਨ
---

ਸ਼ਾਮ ਵੇਲੇ
ਬਰੂਹਾਂ ਚ ਖਲੋਤੀ
ਵਰਸਣ ਕਣੀਆਂ
---

ਸਮੁੰਦਰ ਕੰਢੇ
ਰੇਤ 'ਤੇ ਲਿਖਿਆ ਨਾਮ
ਅੱਖਾਂ ‘ਚ ਹੰਝੂ
---

ਚਾਨਣੀ ਰਾਤ
ਖੁੱਲੇ ਅਸਮਾਨ ਹੇਠਾਂ
ਫੁੱਲਾਂ ‘ਚ ਬੈਠੀ
---

ਨੀਲਾ ਆਸਮਾਨ
ਘਰ ਦੀ ਛੱਤ ਤੇ ਰਖਿਆ
ਪੰਛੀ ਦਾ ਪਿੰਜਰਾ
---

ਅੱਖਾਂ 'ਤੇ ਪੱਟੀ
ਹੱਥ 'ਚ ਤੱਕੜੀ
ਜੇਬ 'ਚ ਪੈਸੇ
---

ਸੂਰਜ ਚੜ੍ਹਿਆ
ਚਿੜੀਆਂ ਚਹਿਕੀਆਂ
ਫੁੱਲਾਂ 'ਤੇ ਤ੍ਰੇਲ
---

ਰੁੱਤ ਬਹਾਰ
ਸਿਖ਼ਰ ਦੁਪਹਿਰ
ਫੁੱਲ 'ਤੇ ਤਿਤਲੀ
---

ਫੁੱਲਾਂ ਭਰਿਆ ਬਾਗ
ਤਿੱਤਲੀਆਂ ਮਗਰ
ਦੌੜਨ ਬੱਚੇ
---

ਸ਼ਾਖ਼ ਤੋਂ ਟੁੱਟ
ਹਵਾ ਸੰਗ ਉੱਡਿਆ
ਪੀਲਾ ਪੱਤਾ
---

ਪੱਥਰ ਦੀ ਮੂਰਤ
ਸਿਰ ਸੋਨੇ ਦਾ ਤਾਜ
ਆਦਮੀ ਖੜ੍ਹਾ ਦੇਖੇ
---

ਹਵਾ ਦਾ ਬੁੱਲ੍ਹਾ
ਟਹਿਣੀ ਤੋਂ ਟੁਟਿਆ
ਖਿੜਿਆ ਫੁੱਲ
--

ਪੁਰਾਣੀ ਕਿਤਾਬ
ਵਰਕਿਆਂ ਚੋਂ ਨਿਕਲਿਆ
ਸੁੱਕਾ ਗੁਲਾਬ
---

ਡੋਰ ਨਾਲੋਂ ਟੁੱਟ
ਉੱਡਿਆ ਜਾਵੇ ਪਤੰਗ
ਹਵਾ ਦੇ ਰੁਖ
---

ਬਾਹੀਂ ਚੂੜਾ
ਮੰਦਿਰ 'ਚ ਖੜ੍ਹੀ
ਟੱਲ ਖੜਕਾਵੇ
---

ਸੜਕ 'ਤੇ ਪਿਆ
ਗੁਰਾਂ ਦੀ ਫੋਟੋ ਵਾਲਾ ਪੈਂਫਲਟ
ਚੁੱਕ ਮੱਥੇ ਲਾਇਆ
---

ਫ਼ੁੱਲਾਂ ਭਰਿਆ ਬਾਗ
ਅੰਬਰ 'ਤੇ ਸੱਤਰੰਗੀ ਪੀਂਘ
ਬੱਚੇ ਝੂਲਣ ਝੂਲੇ
---

ਬਾਰੀ 'ਚ ਚੰਨ
ਇਕੱਲੀ ਬੈਠੀ ਦੇਖੇ
ਉਹਦੀ ਫੋਟੋ
---

ਪੈਰਾਂ ਨਾਲ ਬਣਾ
ਮਿੱਟੀ ਦਾ ਘਰ
ਮੁਸਕਰਾਵੇ ਬੱਚਾ
---

ਵਿਹੜੇ 'ਚ
ਕੁਰਸੀ 'ਤੇ ਬੈਠੀ
ਬੁਣੇ ਸਲਾਈਆਂ
---

ਸੰਘਣਾ ਹਰਾ ਰੁੱਖ
ਆਦਮੀ ਬੈਠਾ ਛਾਂਵੇਂ
ਕੋਲ ਪਿਆ ਸਾਈਕਲ
--

ਢਲਦੀ ਸ਼ਾਮ
ਸੁੱਕੀ ਟਹਿਣੀ 'ਤੇ ਬੈਠੀ
ਇਕ ਚਿੱੜੀ
---

ਖੁੱਲ੍ਹਾ ਦਰਵਾਜ਼ਾ
ਖਿਲਰੇ ਸਮਾਨ ਵਿਚ ਪਈ
ਖਾਲੀ ਤਿਜੋਰੀ
---

ਆਥਣ ਵੇਲਾ
ਮੰਜੀ 'ਤੇ ਬੈਠਾ ਬਜ਼ੁਰਗ
ਫੇਰੇ ਮਾਲਾ

3 comments:

  1. ਸ਼ਾਮ ਵੇਲੇ
    ਬਰੂਹਾਂ ਚ ਖਲੋਤੀ
    ਵਰਸਣ ਕਣੀਆਂ
    ---

    ਸਮੁੰਦਰ ਕੰਢੇ
    ਰੇਤ 'ਤੇ ਲਿਖਿਆ ਨਾਮ **ਬਹੁਤ ਖੂਬਸੂਰਤ
    ਅੱਖਾਂ ‘ਚ ਹੰਝੂ
    ***************
    ਅਮਨ ਬਹੁਤ ਖੂਬਸੂਰਤ ਹਾਇਕੂ ਲਿਖੇ ਹਨ , ਛੋਟੀ ਉਮਰ ਵਿਚ ਖੂਬਸੂਰਤ ਖਿਆਲਾਂ ਨੂੰ ਬੜੀ ਸੁਹਜਤਾ ਨਾਲ ਪਰੋਇਆ ਹੈ|ਦੁਆਵਾਂ !!! ਲਿਖਦੀ ਰਹਿ!!!ਬਹੁਤ ਪਿਆਰ

    ReplyDelete
  2. ਅਮਨਪ੍ਰੀਤ ਨੇ ਬਹੁਤ ਜਲਦੀ ਆਪਣੇ ਹਾਇਕੂ ਸਫਰ ਨੂੰ ਉਚਾਈਆਂ ਤੇ ਪਹੁੰਚਾਇਆ ਹੈ ...!!!

    ਨੀਲਾ ਆਸਮਾਨ
    ਘਰ ਦੀ ਛੱਤ ਤੇ ਰਖਿਆ
    ਪੰਛੀ ਦਾ ਪਿੰਜਰਾ

    ਅਮਨਪ੍ਰੀਤ ਬਹੁਤ ਬਹੁਤ ਵਧਾਈਆਂ .......!!!!!!

    ReplyDelete
  3. ਬਹੁਤ ਡੂੰਘੇ ਖਿਆਲ ਪਰੋਏ ਨੇ ਤੁਸੀਂ ਅਮਨਪ੍ਰੀਤ...ਲਿਖਦੇ ਰਹੋ।
    ਸ਼ੁੱਭ ਇਛਾਵਾਂ।

    ਨੀਲਾ ਆਸਮਾਨ
    ਘਰ ਦੀ ਛੱਤ ਤੇ ਰੱਖਿਆ
    ਪੰਛੀ ਦਾ ਪਿੰਜਰਾ

    ਬਾਹੀਂ ਚੂੜਾ
    ਮੰਦਿਰ 'ਚ ਖੜ੍ਹੀ
    ਟੱਲ ਖੜਕਾਵੇ

    ReplyDelete