Monday, November 28, 2011

ਹਾਇਕੂ - Unknown



ਸ਼ਹਿਰ ਦੇ ਬਾਹਰ
ਮਲ੍ਹਿਆਂ ਤੇ ਆ ਬੈਠੀ
ਇੱਕ ਤਿਤਲੀ
---
ਸਾਉਣ ਦੀ ਝੜੀ
ਵੀਣਾ ‘ਤੇ ਤਾਰ ਚੜ੍ਹਾ ਰਿਹਾ
ਇੱਕ ਸਾਜਿੰਦਾ
---

ਸੁੰਨਸਾਨ ਰਸਤਾ
ਟਾਵਾਂ ਟਾਵਾਂ ਬੱਦਲ
ਪਪੀਹੇ ਦੀ ਕੂਕ
---
ਭੋਰ ਹੋਈ
ਸੂਹੇ ਫੁੱਲ ਤੇ ਚਮਕਿਆ
ਚੜ੍ਹਦਾ ਸੂਰਜ
---
ਝੀਲ ਕਿਨਾਰਾ
ਲਹਿਰਾਂ ਨਾਲ ਹਿੱਲੇ
ਕੰਢੇ ਲੱਗੇ ਪੱਤੇ
---
ਹਵਾ ਦਾ ਬੁੱਲਾ--
ਦੇਹਲੀ ਉੱਪਰ ਡਿਗਿਆ
ਅਕੇਸ਼ਿਆ ਦਾ ਪੱਤਾ
----
ਬੱਦਲਵਾਈ --
ਟਿਮਟਿਮਾਉਦਾ ਇੱਕ ਤਾਰਾ
ਬਗੀਚੇ 'ਚ ਜੁਗਨੂੰ
---
ਪਹੁ-ਫੁਟਾਲਾ
ਰਾਤ-ਰਾਣੀ ਦੇ ਫੁੱਲਾਂ ਨਾਲ
ਭਰ ਗਈ ਝੋਲੀ
---
ਹਵਾ ਦਾ ਬੁੱਲਾ --
ਸੁੱਕੇ ਪੱਤੇ ਉਡਦੇ
ਸਾਵਿਆਂ ਤੋਂ ਅੱਗੇ
----
ਹਨੇਰੀ ਰਾਤ
ਤਲੀ ‘ਤੇ ਰਖ ਜਗਾਇਆ
ਦੀਵੇ ਨਾਲ ਦੀਵਾ
---
ਬਗੀਚਾ ਉਸਦਾ
ਧੁੱਪ ਵਿੱਚ ਖਿੜੇ ਗੁਲਾਬ
ਛਾਂਵੇਂ ਪਈ ਕਿਤਾਬ
----

ਪੰਛੀ ਉਡਦਾ
ਅਸਮਾਨ ਹੇਠਾਂ
ਬੱਦਲ ਹੇਠਾਂ
---
ਸ਼ਾਮਾਂ ਢਲੀਆਂ
ਚੁੱਲੇ ਬੈਠੀ ਨੂੰਹ ਨੂੰ ਦੇਵੇ
ਲੂਣ ਦੀਆਂ ਡਲੀਆਂ
---
ਚੜ੍ਹੀ ਹਨੇਰੀ
ਟਾਹਣੀ ਤੋ ਉੱਡੀ ਚਿੜੀ
ਹਵਾ ਦੇ ਰੁਖ
---
ਪਹਾੜ ਦੇ ਥੱਲੇ
ਰੋੜੀ ਉੱਪਰ ਚੜ੍ਹ ਰਹੀ
ਇੱਕ ਕੀੜੀ
---
ਹੱਟ ਲਲਾਰੀ
ਚੁੰਨੀਆਂ ਰੰਗ-ਬਰੰਗੀਆਂ
ਚੁਣਦੀ ਰੰਗ ਮਜੀਠੜਾ
---

ਸ਼ਾਂਤ ਦਿਨ
ਕਾਫ਼ੀ ਦਾ ਕਪ --
ਲਾਨਮੂਵਰ ਦੀ ਆਵਾਜ
---
ਫਾਇਰ ਪਲੇਸ--
ਉਪਰ ਤੇਰੀ ਫੋਟੋ ਵੀ
ਰਾਤ ਠੰਡੀ ਯਖ
---
ਆਥਣ ਵੇਲਾ--
ਸੂਰਜ ਛੁਪਿਆ
ਸੂਰਜਮੁਖੀ ਝੁਕਿਆ
---

ਹਾਰ ਪਰੋਵੇ ਮਾਲੀ
ਧਾਗੇ ਉੱਤੇ ਵਧਿਆ ਫੁੱਲ
ਟਾਹਣੀ ਹੋਰ ਖਾਲੀ
---

ਢਲਦਾ ਸੂਰਜ --
ਮਧਰੇ ਆਦਮੀ ਦਾ
ਲੰਮਾ ਪਰਛਾਵਾਂ
---
ਝੁਕੀ ਹੋਈ ਟਾਹਣੀ
ਨਵੀਆਂ ਕਰੂੰਬਲਾਂ
ਰਾਤੀ ਦੋ, ਹੁਣ ਤਿਨ
---
ਟਿਕੀ ਰਾਤ--
ਵਣਜਾਰਿਆਂ ਦੇ ਗੀਤ
ਜ਼ਿਕਰ ਤੇਰਾ

11 comments:

  1. This comment has been removed by a blog administrator.

    ReplyDelete
  2. This comment has been removed by a blog administrator.

    ReplyDelete
  3. This comment has been removed by a blog administrator.

    ReplyDelete
  4. This comment has been removed by the author.

    ReplyDelete
  5. This comment has been removed by the author.

    ReplyDelete
  6. This comment has been removed by a blog administrator.

    ReplyDelete
  7. This comment has been removed by a blog administrator.

    ReplyDelete
  8. This comment has been removed by a blog administrator.

    ReplyDelete
  9. This comment has been removed by a blog administrator.

    ReplyDelete