Monday, June 1, 2026

 

ਤੇਰੀ ਰੰਗਸ਼ਾਲਾ : ਇਕ ਸੰਵਾਦ-ਪ੍ਰਵਚਨ

 

ਪੰਜਾਬ ਵਿਚੋਂ ਪ੍ਰਵਾਸ ਕਰਕੇ ਕੈਨੇਡਾ ਵਸ ਗਈ ਸੁਰਜੀਤ ਬਹੁਪੱਖੀ ਲੇਖਕਾ ਹੈ ਜਿਸ ਨੇ ਸਾਹਿਤ ਦੀਆਂ ਵੱ ਵੱ ਵਿਧਾਵਾਂਤੇ ਸਫ਼ਲਤਾ ਪੂਰਵਕ ਕਲਮ ਅਜ਼ਮਾਈ| ਉਹ ਸ਼ਾਇਰਾ ਵੀ ਹੈ, ਕਹਾਣੀ ਲੇਖਕਾ ਵੀ| ਉਹ ਅਕਾਦਮਿਕ ਆਲੋਚਨਾ ਵਿਚ ਵੀ ਸ਼ੁਮਾਰ ਹੈ ਅਤੇ ਸਹਿ-ਸੰਪਾਦਕਾ ਵੀ| ਉਸ ਦੀ ਲਿਖਤ ਇਸ ਲਈ ਮਹ¾ਤਵਪੂਰਨ ਹੈ ਕਿ ਉਹ ਸਮਾਜ-ਸਭਿਆਚਾਰ ਦੀਆਂ ਵੰਗਾਰਾਂ ਨਾਲ ਜੂਝਦੀ ਮਾਨਵਤਾ ਦੇ ਸੂਖ਼ਮਭਾਵਾਂ ਨੂੰ ਇਨ੍ਹਾਂ ਸਥੂਲ ਸਮਿਆਂ ਵਿਚ ਜਗਾਉਣ ਦਾ ਜਤਨ ਕਰਦੀ ਹੈ। ਸੁਰਜੀਤ ਦੇ ਹੁਣ ਸ਼ਿਕਸਤ ਰੰਗ (2005,16) ‘ਹੇ ਸਖੀ(2011,19), ‘ਵਿਸਮਾਦ (2015) ਕਾਵਿ ਸੰਗ੍ਰਹਿ, ‘ਪਾਰਲੇ ਪੁਲ (2019) ਕਹਾਣੀ ਸੰਗ੍ਰਹਿ, ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਅਤੇ ਸੰਵਾਦ)’ (2020) ਸਮੀਖਿਆ ਅਤੇ ਕੂੰਜਾਂ (ਕਾਵਿ ਸੰਗ੍ਰਹਿ) (2014), ਧਰਤ ਪਰਾਈ ਆਪਣੇ ਲੋਕ (ਕਹਾਣੀ ਸੰਗ੍ਰਹਿ) (2021) ਸਹਿ-ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਹੜੀਆਂ ਉਸ ਦੀ ਚੇਤੰਨ-ਪ੍ਰਤਿਭਾ ਦੀਆਂ ਲਖਾਇਕ ਹਨ| ‘ਤੇਰੀ ਰੰਗਸ਼ਾਲਾਸੁਰਜੀਤ ਦਾ 2021 ਵਿਚ ਛਪਿਆ ਚੌਥਾ ਕਾਵਿ-ਸੰਗ੍ਰਹਿ ਹੈ ਜਿਹੜਾ ਉਸ ਨੂੰ ਇਕ ਸਮਰਥ ਅਤੇ ਪ੍ਰਤਿਭਾਵਾਨ ਸ਼ਾਇਰਾਂ ਵਜੋਂ ਸਥਾਪਤ ਕਰਦਾ ਹੈ|

ਲੇਖਕ ਇਸ ਵਰਤਾਰੇ ਵਿਚ ਬਚਪਨ/ਜਵਾਨੀ ਵਿਚ ਪ੍ਰਵਾਨ ਚੜ੍ਹਦਾ ਹੈ ਅਤੇ ਜਿਸ ਵਰਤਾਰੇ ਵਿਚੋਂ ਲੰਘ ਰਿਹਾ ਹੁੰਦਾ ਹੈ, ਉਸ ਵਰਤਾਰੇ ਨੂੰ ਆਤਮਸਾਤ ਕਰਦਿਆਂ, ਖਹਿ ਕੇ ਲੰਘਦਿਆਂ, ਸਹਿਭਾਗੀ ਹੁੰਦਿਆਂ, ਸਮਾਨੰਤਰ ਚਲਦਿਆਂ, ਟਕਰਾਉਂਦਿਆਂ ਹੋਇਆ ਆਪਣੀ ਇੰਨਰ-ਰਿਆਲਟੀ ਦਾ ਹਿਸਾ ਬਣਾਉਂਦਾ ਹੈ| ਕਿਉਂਕਿ, ਜੋ ਸਪੇਸ ਲੇਖਕ ਆਪਣੀ ਮਾਤ-ਭੂਮੀਤੇ ਕੇ ਜਾਂਦਾ ਹੈ, ਉਹ ਸਪੇਸ ਉਸ ਨੂੰ ਪ੍ਰਵਾਸ-ਵਸੇਬੇ ਦੌਰਾਨ ਪ੍ਰਾਪਤ ਨਹੀਂ ਹੁੰਦੀ| ਇਹ ਮਾਹੌਲ, ਹਾਲਾਤ ਤੇ ਹਾਲਤਾਂ ਉਸ ਲਈ ਉਦਾਸੀਨਤਾ ਪੈਦਾ ਕਰਦੀਆਂ ਹਨ| ਬਹੁਤੇ ਲੇਖਕ ਇਸ ਦੀ ਭਰਪਾਈ ਲਈ ਅਤੀਤ ਮੁੜਦੇ ਹਨ| ਉਹ ਆਪਣੀਆਂ ਸਭਿਆਚਾਰਕ ਕੀਮਤਾਂ ਅਤੇ ਵਿਰਸੇ ਦੇ ਪ੍ਰਸੰਗ ਵਿਚ ਅਤੀਤ ਦੀ ਗਲੋਰੀਫਿਕੇਸ਼ਨ ਦਾ ਰਾਹ ਣਦੇ ਹਨ ਜਾਂ ਉਹ ਮਨੁਖ ਦੀ ਪ੍ਰਥਮ ਅਕਾਂਖਿਆਪਿਆਰਨਾਲ ਨਾਤਾ ਜੋੜਦੇ ਹਨ ਤੇ ਕਈ ਵਰਤਮਾਨ ਨਾਲ ਸੰਵਾਦ ਰਚਾਉਂਦੇ ਹਨ| ਵਰਤਮਾਨ ਕਠੋਰ ਹੈ ਐਂਟੀ ਕੁਦਰਤ ਅਤੇ ਐਂਟੀ ਮਨੁ| ਅਜੋਕੇ ਅਤਿ-ਵਿਕਸਿਤ ਸੰਚਾਰ ਸਾਧਨਾਂ ਨੇ ਮਨੁ ਦਾ ਫਸਟ ਨੇਚਰ ਭਾਵ ਕੁਦਰਤ ਨਾਲੋਂ ਸਿਧਾ ਨਾਤਾ ਤੋੜ ਦਿਤਾ ਅਤੇ ਉਸ ਨੂੰ ਸੈਕਿੰਡ ਨੇਚਰ ਦੇ ਨੇੜੇ ਲੈ ਆਉਂਦਾ ਹੈ| ਇਹ ਰਿਸ਼ਤਾ ਅਪਸਾਰਤਾ ਦਾ ਹੈ, ਦੂਜੈਲੇਪਣ (others) ਦਾ ਹੈ, ਵਿਤਰੇਕਤਾ ਦਾ ਹੈ, ਉਪਰਾਮਤਾ ਦਾ ਹੈ| ਭਵਿ¾ ਦੀ ਅਨਿਸ਼ਚਿਤਤਾ ਮਾਨਵੀਂ ਚਿੰਤਨ ਅਤੇ ਚਿੰਤਾ ਦਾ ਵਿਸ਼ਾ ਬਣ ਗਈ ਹੈ| ਸੁਰਜੀਤ ਦਾ ਕਾਵਿ-ਸੰਗ੍ਰਹਿਤੇਰੀ ਰੰਗਸ਼ਾਲਾਪੜ੍ਹਦਿਆਂ ਜਿਹੜਾ ਹੈਰਾਨੀਜਨਕ ਸਾਹਮਣੇ ਆਉਂਦਾ ਹੈ ਕਿ ਉਸ ਦੀ ਕਵਿਤਾ ਨਾ ਤਾਂ ਅਤੀਤ ਦੀ ਗਲੋਰੀਫਿਕੇਸ਼ਨ ਹੈ ਅਤੇ ਨਾ ਹੀ ਕੁਦਰਤ ਤੋਂ ਅਪਸਾਰ/ਪਲਾਇਨ ਕਰਦੀ |

ਉਸ ਦੀ ਕਾਵਿ ਪੁਸਤਕਤੇਰੀ ਰੰਗਸ਼ਾਲਾਦੀ ਆਦਿਕਾ ਦੀ ਪਹਿਲੀ ਕਵਿਤਾਤੇਰੀ ਰੰਗਸ਼ਾਲਾਵਿਚ ਮਨੁ ਦਾ ਕੁਦਰਤ ਨਾਲ ਰਿਸ਼ਤ ਟਕਰਾਉ ਦਾ ਨਹੀਂ ਹੈ, ਸਗੋਂ ਸੰਵਾਦ ਦਾ ਹੈ, ਸਹਿਯੋਗ ਦਾ ਹੈ, ਸਹਿਭਾਗ ਦਾ ਹੈ, ਇਕਾਗਰਤਾ ਦਾ ਹੈ| ਕੁਦਰਤ ਦੀ ਰੰਗਸ਼ਾਲਾ ਵਿਚ ਵਜਦ ਵੀ ਹੈ, ਸਕੂਨ ਵੀ ਤੇ ਸੰਮੋਹਿਕਤਾ ਵੀ| ਉਸ ਵਿਚ ਚਹਿਕ-ਮਹਿਕ ਵੀ ਹੈ ਤੇ ਕੌਤਕ ਵੀ| ਮਨੁਖੀ ਵਰਤਾਰਿਆਂ ਦਾ ਮਨੁ ਤੇ ਕੁਦਰਤ ਦੇ ਸ਼ੋਸਨ ਅਤੇ ਤਬਾਹੀ ਦੇ ਪ੍ਰਸੰਗ ਵਿਚ ਕੁਦਰਤ ਨੂੰ ਸਮਝਣ ਤੇ ਗਤੀਸ਼ੀਲਤਾ ਦੇ ਮਾਨਵੀ ਸਰੋਤ ਨਾਲ ਰਿਸ਼ਤੇ ਨੂੰ ਸੰਵਾਦੀ ਬਿਰਤੀ ਦੇ ਪ੍ਰਸੰਗ ਵਿਚ ਹੀ ਸਮਝਿਆ ਜਾ ਸਕਦਾ ਹੈ ਤੇ ਕੀਤੀ ਜਾ ਸਕਦੀ ਹੈ| ਕਵਿਤਾ ਦੀ ਤਲਾਸ਼ ਵਿਚ ਬੰਦਾ ਫ਼ਕੀਰੀ ਦਾ ਵੇਸ ਹੀ ਧਾਰਨ ਨਹੀਂ ਕਰਦਾ ਸਗੋਂ ਤਲਾਸ਼ ਲਈ ਅਵਾਰਗੀ ਦੇ ਪੈਂਡੇ ਪੈਂਦਾ ਹੈ| ਅਵਾਰਗੀ ਦਾ ਆਪਣਾ ਪਣ ਵੀ ਹੁੰਦਾ ਹੈ, ਉਦਾਸੀਨਤਾ ਵੀ ਹੁੰਦੀ ਹੇ ਅਤੇ ਦੁ ਵੀ :

ਹਸਪਤਾਲ ਦੇ ਖ਼ਾਮੋਸ਼ ਕਮਰੇ ਦੇ

ਉਦਾਸ ਆਲਮ

ਚੁੱ ਚਪੀਤੀ

ਹੌਲੇ ਹੌਲੇ ਧਰਦੀ

ਕਵਿਤਾ ਆਈ !

(ਹਾਇ ! ਇਥੇ ਵੀ, ਪੰਨਾ 27)

ਫ਼ਕੀਰੀ ਤੇ ਅਵਾਰਗੀ ਦੀ ਆਪਣੀ ਖ਼ੁਮਾਰੀ ਵੀ ਹੁੰਦੀ ਹੈ ਜਿਸ ਵਿਚ ਆਪਣੀ ਕਿਸਮ ਦੀ ਕੋਮਲਤਾ, ਨਜ਼ਾਕਤਤਾ ਅਤੇ ਸ਼ੌਖੀ ਵੀ ਹੁੰਦੀ ਹੈ :

ਕੁੜੀ ਜਦੋਂ ਚੂੜੀਆਂ ਚੜ੍ਹਾਉਂਦੀ

ਆਪਣੇ ਰੰਗ ਨੂੰ ਫਬਦੀਆਂ

ਆਪਣੀ ਗੋਲਾਈ ਦੇ ਮੇਚ ਦੀਆਂ

ਨਾ ਬਹੁਤੀਆਂ ਤੰਗ

ਨਾ ਖੁਲ੍ਹ ਖੁਲ੍ਹ ਡਿਗਣ

ਛਣਕਣ ਲਈ ਥਾਂ ਰਖ ਲੈਂਦੀ!

ਕਵਿਤਾ ਵੀ ਨਖਰੇਲੋ ਨਾਰ ਜਿਹੀ ਹੁੰਦੀ!

(ਕੁੜੀ ਤੇ ਕਵਿਤਾ, ਪੰਨਾ 26)

ਕਵਿਤਾ ਦੀ ਤਲਾਸ਼ ਬੰਧਨ-ਮੁਕਤ ਵੀ ਕਰਦੀ :

ਮੈਨੂੰ ਕਵਿਤਾ ਦੀ ਆਵਾਰਗੀ ਚੰਗੀ ਲਗਦੀ ;

ਕਿਵੇਂ ਨਾਪਾਂ ਤੋਲਾਂ ਕਵਿਤਾ ਨੂੰ

ਕਵਿਤਾ ਵੀ ਤਾਂ ਹੁੰਦੀ

ਕੁਦਰਤ ਵਰਗੀ ਖੁਲ੍ਹੀ ਤੇ ਖ਼ੂਬਸੂਰਤ

(ਮੈਂ ਖੁਲ੍ਹੀ ਕਵਿਤਾ ਲਿਖਦੀ ਹਾਂ, ਪੰਨਾ 25)

ਸੋ ਕਵਿਤਾ ਦੀ ਤਲਾਸ਼ ਖ਼ਾਮੋਸ਼ੀ ਵੀ ਹੈ, ਨਜ਼ਾਕਤਤਾ ਵੀ ਹੈ, ਖ਼ੂਬਸੂਰਤੀ ਵੀ ਹੈ, ਉਦਾਸੀ-ਦੁ ਵੀ ਹੈ ਤੇ ਅਵਾਰਗੀ (ਬੰਧਨ-ਮੁਕਤਤਾ) ’ ਵੀ ਹੈ| ਸੁਰਜੀਤਪਲ ਪਲ ਸਿਰਜ ਹੁੰਦੀ ਕਵਿਤਾ, ‘ਤੇਰੀ ਰੰਗਸ਼ਾਲਾਵਿਚ ਲਿਖਦੀ ਹੈ ਕਿਧਰਤੀ ਅੰਦਰ ਪਏ ਬੀਜਚੋਂ ਅੰਕੁਰ ਫੁਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ ; ਜਦੋਂ ਕਲੀਆਂ ਫੁ ਬਣ ਖਿ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ| ਕੋਈ ਭੋਰਾ ਕਿਸੇ ਕਲੀ ਅੰਦਰ ਘੁ ਕੇ ਦਮ ਤੋੜ ਦਿੰਦਾ ਹੇ ਤਾਂ ਵੀ ਕਵਿਤਾ ਜਨਮ ਲੈਂਦੀ ਹੈ| ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ| ਕਵਿਤਾ ਕਾਇਨਾਤ ਵਿਚ ਵਾਪਰ ਰਹੀ ਹਰ ਖ਼ੁਸ਼ੀ-ਗ਼ਮੀ ਦਾ ਤਰਜ਼ਮਾ ਕਰਦੀ ਹੈ| . . . ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਰਹਿੰਦਾ ਹੈ ਬਸ ਉਹੀ ਸਾਹਾਂ ਦੇ ਨਾਲ ਨਾਲ ਚਲਦਾ ਰਹਿੰਦਾ ਹੈ ਅਤੇ ਹੌਲੀ ਹੌਲੀ ਉਤਰ ਜਾਂਦਾ ਹੈ ਮਨ ਦੀ ਤਖ਼ਤੀਤੇ|. . . ਕੁਦਰਤ ਆਪਣੇ ਜੀਵਾਂ ਨਾਲ ਇਹੋ ਜਿਹੀ ਮੁਹਬਤ ਕਰਦੀ ਹੈ| ਇਹੋ ਜਿਹੀ ਹੀ ਮੁਹਬਤ ਮੈਨੂੰ ਇਸ ਕਾਇਨਾਤ ਨਾਲ ਹੈ|’

(ਪੰਨਾ 14-17)

ਸੋ ਸੁਰਜੀਤ ਪ੍ਰਵਾਸ ਵਸੇਬੇ ਦੌਰਾਨ ਆਪਣਾ ਨੇਟਿਵ ਕੇ ਗਈ ਸਪੇਸ ਨੂੰ ਕੁਦਰਤ ਨਾਲ ਸਾਂਝ, ਇਕਾਗਰਤਾ, ਸਹਿਭਾਗਤਾ, ਅਵਾਰਗੀ ਅਤੇ ਸੰਵਾਦ ਦ੍ਰਿਸ਼ਟੀ ਜ਼ਰੀਏ ਭਰਨ ਦਾ ਜਤਨ ਕਰਦੀ ਹੈ| ਦੂਜਾ ਮਹਤਵਪੂਰਨ ਪਹਿਲੂ ਉਸ ਦੀ ਕਵਿਤਾ ਦਾ ਇਹ ਹੈ ਕਿ ਕੁਦਰਤ ਨਾਲ ਰਿਸ਼ਤਾ ਅਤੇ ਸੰਵਾਦ ਸ਼ਾਇਰਾ ਦੇ ਨਜ਼ਰੀਏ ਨੂੰ ਹਾਂ-ਖੀ ਬਣਾਉਂਦਾ ਹੈ, ਉਹ ਹੈ ਨੈਗੇਟਿਵਟੀ ਨੂੰ ਪੋਜੇਟਿਵਟੀ ਵਿਚ ਬਦਲਣਾ| ‘‘ਇਕ ਅਹਿਦ ਜੁ ਹੈ ਆਪਣੇ ਨਾਲ ਕਿ ਹਮੇਸ਼ਾ ਖ਼ੁਸ਼ ਰਹਿਣਾ ਹੈ| ਨਾ ਖ਼ੁਦ ਨੈਗੇਟਿਵ ਸੋਚਣਾ ਹੈ, ਨਾ ਕਿਸੇ ਨੂੰ ਨੈਗੇਟਿਵਟੀ ਦੇਣੀ ਤੇ ਫੇਰ ਸ਼ੁਰੂ ਹੁੰਦਾ ਹੈ ਅੰਦਰਲਾ ਸਫ਼ਰ! ਲੋਕ ਗ਼ਲਤ ਵਰਤਾਰੇ ਵੇਖਦੇ ਹਨ ਪਰ ਬੋਲਦੇ ਨਹੀਂ|’’

(ਪੰਨਾ 15)

ਨਿਹੋਂਦੇਚੋਂ ਹੋਂਦ ਦੀ ਤਲਾਸ਼ ਕਰਦੀ ਉਹ ਸਪੇਸ ਭਰਦੀ ਹੈ :

ਸਮਾਂ ਤੁਰਦੈ. . .

ਉਹ ਰੇਤ ਦਾ ਢੇਰ

ਕਿਣਕਾ ਕਿਣਕਾ ਕਰਕੇ ਉੱਡਦੈ

ਕਿਸੇ ਟਿਬੇਤੇ ਫੁ ਖਿੜਦੈ

ਪਛਾਣ ਰਹੀ ਹਾਂ-

ਇਹ ਮੈਂ ਹੀ ਹਾਂ!

ਇਹ ਮੈਂ ਹੀ ਸਾਂ!

(ਸਫ਼ਰਤੇ ਹਾਂ, ਪੰਨਾ 22)

 

ਹਰ ਸ਼ੈਅ ਜ਼ਿੰਦਗੀ ਦਾ ਜਸ਼ਨ ਮਨਾ ਰਹੀ

ਤੂੰ ਵੀ ਕੋਈ ਗੀਤ ਗਾ

ਕੁਦਰਤ ਸਾਰੀ ਰਾਗ ਭੈਰਵੀ ਗਾ ਰਹੀ!

(ਤੂੰ ਵੀ ਗੀਤ ਕੋਈ ਗਾ, ਪੰਨਾ 89)

ਮੇਰਾ ਇਕ ਅਹਿਦ ਹੈ ਆਪਣੇ ਨਾਲ

ਮੈਂ ਮੌਲਣਾ ਹੈ

ਮੈਂ ਗਾਉਣਾ ਹੈ|

ਮੇਰੇ ਅੰਦਰ ਨਜ਼ਮਾਂ ਰੋਜ਼ ਜਨਮ ਲੈਂਦੀਆਂ ਹਨ

ਅਜੇ ਮੈਂ ਉਨ੍ਹਾਂ ਸੰਗ ਸੰਵਾਦ ਰਚਾਉਣਾ ਹੈ!

(ਮੇਰੇ ਸ਼ਬਦ ਅਜੇ ਜਾਗਦੇ ਨੇ, ਪੰਨਾ 100-101)

 

ਬਿਹਤਰ ਹੈ ਪਹਿਲਾਂ ਆਪਾਂ

ਆਪਣੀ ਆਪਣੀ ਗੁਫ਼ਾ ਅੰਦਰ ਵੜੀਏ

ਇਕਲੇ ਇਕਲੇ ਚੁੱ ਚਾਪ

ਆਪਣੇ ਆਪ ਨੂੰ ਮਿਲੀਏ

ਫਿਰ ਇਸ ਗਹਿਰੀ ਧੁੰਦਚੋਂ ਨਿਕਲ ਕੇ

ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ ਕਰੀਏ!

(ਆਦਮ ਤੇ ਹਵਾ ਦਾ ਸੰਵਾਦ, ਪੰਨਾ 106)

 

ਜਾਦੂਗਰ ਚੀਜ਼ਾਂ ਨੂੰ ਨਵੀਂ ਤਰਤੀਬ ਦੇ

ਇਨ੍ਹਾਂ ਸੂਹੇ ਰੰਗ ਭਰ ਦਿੰਦੈ

ਖਿਲਰੇ ਘਰ ਜਾਨ ਪੈ ਜਾਂਦੀ

ਡੇ ਉਸ ਦੇ ਨਾਲ ਨਿਕੇ ਹੋ

ਵਕਤ ਨੂੰ ਭੁ ਜਾਂਦੇ ਨੇ

(ਨੰਨਾ ਜਾਦੂਗਰ, ਪੰਨਾ 118)

ਉਹ ਜਾਣਦੀ ਹੈ ਕਿ

ਉਹ ਐਵੇਂ ਹੀ ਨਹੀਂ ਜੰਮੀ;

ਉਹ ਵੀਰਾਂਗਣਾ ਹੈ

ਉਸ ਨੇ ਸਿਰਜਣਾ ਹੈ

ਉਸ ਨੇ ਸਦੀ ਦੀ ਤਲੀਤੇ

ਸ਼ਾਂਤੀ ਦਾ ਪੈਗ਼ਾਮ ਧਰਨਾ ਹੈ

ਅਤੇ ਵਕਤ ਨੂੰ

ਜਿਉਣ ਜੋਗਾ ਕਰਨਾ ਹੈ|

(ਕੁਕਨੁਸ,ਪੰਨਾ 33)

 

ਆਓ ਪਿਆਰਿਓ!

ਇਸ ਭੈਅ ਯੁਗ ਦਾ ਅੰਤ ਵੀ

ਅਸੀਂ ਹੀ ਕਰਨਾ

ਨਿਕੇ ਜਿਹੇ ਜੀਵਨ ਨੂੰ ਚਾਨਣ ਨਾਲ

ਅਸੀਂ ਹੀ ਭਰਨਾ|

(ਨਵਯੁਗ ਦੇ ਵਾਸੀ, ਪੰਨਾ 138)

ਹਾਂ ਖੀ ਨਜ਼ਰੀਆ ਮਾਨਵਤਾ ਨੂੰ ਸੰਚਾਰ ਸਾਧਨਾਂ-ਯੂਟਿਊਬ, ਵਟਸਐਪ, ਟਵੀਟਰ, ਇੰਸਟਾਗ੍ਰਾਮ, ਚਿਟ-ਚੈਟ, ਟਿਕ-ਟਾਕ, ਫੇਸ ਬੁਕ ਦੀ ਮਸਨੂਈ ਦੁਨੀਆ ਦੇ ਜਲਵੇ ਦੀ ਕੈਦ ਤੋਂ ਮੁਕਤ ਕਰਦਾ ਹੈ ਅਤੇ ਸੈਕਿੰਡ ਨੇਚਰ ਨਾਲੋਂ ਮਾਨਵਤਾ ਨੂੰ ਮੁਕਤ ਕਰਕੇ ਫਸਟ ਨੇਚਰ ਨਾਲ ਜੋੜਦਾ ਹੈ ਅਤੇ ਦੋਹਾਂ ਦਰਮਿਆਨ ਸੰਵਾਦ-ਰਿਸ਼ਤਾ ਕਾਇਮ ਹੁੰਦਾ ਹੈ| ਡਾ ਲਖਵਿੰਦਰ ਸਿੰਘ ਜੌਹਲ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ ਕਿਪ੍ਰਸਥਿਤੀਆਂ ਦੇ ਰੂਬਰੂ ਹੋਣਾ ਅਤੇ ਪ੍ਰਸਥਿਤੀਆਂ ਨਾਲ ਸੰਵਾਦ ਰਚਾਉਣਾ ਸੁਰਜੀਤ ਦੀ ਕਵਿਤਾ ਦਾ ਮੂਲ ਸਰੋਕਾਰ ਹੈ|’ (ਪੰਨਾ-9) ‘ਆਉ ਮਿਲੀਏ, ‘ਘਰ ਮੈਂ ਤੇ ਖ਼ਾਮੋਸ਼ੀਅਤੇਮਸਨੂਈ ਦੁਨੀਆਂਕਵਿਤਾਵਾਂ ਇਸ ਦੀ ਸੁੰਦਰ ਮਿਸਾਲ ਹਨ :

ਆਉ ਹੁਣ

ਵਰਚੁਅਲ ਵਰਲਡਚੋਂ ਨਿਕਲ ਕੇ

ਚਾਹ ਦੇ ਕਪਤੇ ਮਿਲੀਏ!

(ਆਉ ਮਿਲੀਏ, ਪੰਨਾ 35)

ਅਜੀਬ ਹੇ ਇਹ ਮਸਨੂਈ ਸੰਸਾਰ

ਹੋ ਗਿਆ ਹਰ ਬੰਦਾ ਹੀ

ਇਸ ਦੇ ਰੋਗ ਦਾ ਸ਼ਿਕਾਰ!

(ਮਸਨੂਈ ਦੁਨੀਆਂ, ਪੰਨਾ 95)

ਕੁਦਰਤ ਨਾਲ ਇਕਸੁਰਤਾ ਤੇ ਸੰਵਾਦ, ਚੁੱ-ਇਕਲਤਾ ਨੂੰ ਸੰਵਾਦ ਵਿਚ ਬਦਲਣਾ, ਸੰਚਾਰ ਸਾਧਨਾਂ ਦੀ ਮਸਨੂਈ ਦੁਨੀਆਂ ਤੋਂ ਬਾਹਰ ਕੇ ਫਸਟ ਨੇਚਰ ਨਾਲ ਜੁੜਨਾ ਅਤੇ ਅੰਦਰੋਂ ਬਾਹਰ ਮੁੜਨਾ ਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੀ ਨਿਰੰਤਰ ਗਤੀਸ਼ੀਲਤਾ ਨਾਲ ਜੁੜਨਾ ਬੰਦੇ ਦੀ ਚੇਤੰਨ-ਦ੍ਰਿਸ਼ਟੀ ਦੇ ਮਹਤਵਪੂਰਨ ਪਹਿਲੂ ਹਨ ਜਿਹੜੇ ਉਸ ਨੂੰ ਨਿਸ਼ਕਿਰਿਆ ਸਿਮਰਤੀ ਸਿਰਜਣਾ ਤੋਂ ਤੋੜ ਕੇ ਕਿਰਿਆਸ਼ੀਲ ਇਤਿਹਾਸ ਚੇਤਨਾ ਨਾਲ ਜੋੜਦੇ ਹਨ :

ਅਕਸਮਾਤ ਇਕ ਲਹਿਰ

ਥੇ ਨੂੰ ਕੇ ਛੂੰਹਦੀ ਹੋਈ ਕਹਿੰਦੀ

ਵੇਖ ਅਸੀਂ ਪਰਤ ਆਈਆਂ ਹਾਂ

ਲਹਿਰਾਂ ਕਦੀ ਨਹੀਂ ਮਰਦੀਆਂ ਹੁੰਦੀਆਂ

ਲਹਿਰਾਂ ਫੇਰ ਮੁੜ ਆਉਂਦੀਆਂ!!

(ਪੰਨਾ 14-17)

ਸ਼ਾਇਰਾ ਦਾ ਮੁਖ ਮੁਦਾ ਬੰਦੇ ਨੂੰ ਜਾਗਰਤ ਕਰਕੇ ਅੰਦਰੂਨੀ ਸੰਸਾਰ ਨਾਲੋਂ ਬਾਹਰੀ ਸੰਸਾਰ ਨਾਲ ਜੋੜਨਾ ਹੈ ਤੇ ਉਹ ਵੀ ਸੰਵਾਦ ਦੀ ਇਤਿਹਾਸ-ਦ੍ਰਿਸ਼ਟੀ ਦੇ ਅੰਤਰਗਤ| ਇਹ ਇਤਿਹਾਸ-ਦ੍ਰਿਸ਼ਟੀ ਵਰਤਮਾਨ ਵਸਤੂਗਤ ਯਥਾਰਥ ਹੈ ਜਿਹੜਾ ਸੁਰਜੀਤ ਦੀ ਕਵਿਤਾ ਦਾ ਮਹਤਵਪੂਰਨ ਪਹਿਲੂ ਹੈ ਜਿਸ ਦੇ ਅੰਤਰਗਤ ਸਮੁਚੇ ਰਾਜਸੀ-ਸਮਾਜਕ-ਧਾਰਮਿਕ-ਆਰਥਿਕ ਵਰਤਾਰਿਆਂ ਦਾ ਅਮਾਨਵੀ ਚਿਹਰਾ ਨੰਗਾ ਹੁੰਦਾ ਹੈ ਜਿਹੜਾ ਕੈਨੇਡਾ ਦੇ ਮੂਲਵਾਸੀ ਚਿਆਂ ਦੀ ਦਰਦਨਾਕ ਹੋਣੀ ਦਾ ਦਰਿੰਦਗਾਨਾ ਇਤਿਹਾਸ ਸਿਰਜਕ ਬਣਦਾਹੈ :

ਮੈਂ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ

ਕੇਵਲ ਲਾਲ ਰੰਗ ਦੀਆਂ ਟਾਂ ਦੀ ਇਮਾਰਤ ਨਹੀਂ ਹਾਂ

ਕੈਨੇਡਾ ਦੇ ਇਤਿਹਾਸ ਦਾ ਇਕ

ਲਹੂ ਭਿਜਾ ਦਸਤਾਵੇਜ਼ ਹਾਂ

(ਲਹੂ ਭਿਜਾ ਦਸਤਾਵੇਜ਼, ਪੰਨਾ 45)

 

ਪੁਰਾਣੀ ਚਰਚਚੋਂ ਨਿਕਲ

ਚਿਟੇ ਕਪੜਿਆਂ ਲਿਪਟੀ ਇਕ ਨੰਨ

ਉਸ ਜੀ ਆਉਂਦੀ ,

ਸਹਿਮਿਆਂ ਆਦਮੀ

ਦੌੜਨ ਲਗਦਾ ਹੈ ਸੁੰਨੀ ਸੜਕਤੇ

ਤੇ ਉਸ ਦੇ ਪਿਛੇ ਇਕ ਤਵਾਰੀਖ਼

ਉਸ ਤੋਂ ਵੀ ਤੇਜ਼ ਦੌੜੀ ਰਹੀ ਹੈ. . .

(ਤਵਾਰੀਖ਼ ਤੋਂ ਜਿਆ ਆਦਮੀ, ਪੰਨਾ 49)

ਸੁਰਜੀਤ ਦੀ ਕਵਿਤਾ ਵਿਚਲਾ ਸੰਵਾਦ ਅਤੇ ਵਸਤੂਗਤ ਯਥਾਰਥ ਮਾਨਵਤਾ ਨੂੰ ਤਬਾਹੀ, ਜੰਗ, ਦੰਗੇ, ਰੰਗ, ਨਸਲ, ਧਰਮ, ਭਾਸ਼ਾ, ਸੰਕੀਰਨਤਾ, ਅਸਭਿਅ, ਸਭਿਆ, ਲੁ, ਸੋਸ਼ਨ ਆਦਿ ਮਸਲਿਆਂ ਨਾਲ ਜੋੜਦਾ ਹੈ| ਖ਼ੁਦੀ ਦੀ ਪਛਾਣ (ਤਪੋਬਨ) ਬ੍ਰਹਿਮੰਡ ਦਾ ਸਾਰ ਤਤ (ਮੇਰੀ ਕਾਇਨਾਤ) ਹੈ| ਜੇ ਬੰਦੇ ਵਿਚ ਆਈ ਸਖੂਲਤਾ (ਸ਼ਨਾਖ਼ਤਹੀਨਤਾ) ਨੂੰ ਗਤੀਸ਼ੀਲਤਾ ਵਿਚ (ਹੁੰਦਾ ਇੰਝ ਵੀ) ਬਦਲਦਾ ਹੈ ਅਤੇ ਪ੍ਰਵਾਸ ਕਿਉਂ ਦਾ ਮਸਲਾ ਆਰਥਿਕ ਬੇਤਰਤੀਬੀ ਅਤੇ ਅਨਿਸ਼ਚਿਤ ਭਵਿ (ਵਿਛੜੇ ਘਰ) ਨੂੰ ਉਭਾਰਦਾ ਹੈ| ਇਹ ਸੰਵਾਦ ਵਿਕਾਸ ਕਰਦਾ ਸ਼ਾਇਰਾ ਦੀ ਕਾਵਿ-ਸੰਵੇਦਨਾ ਨੂੰ ਨਾਰੀ ਮਸਲਿਆਂ ਨਾਲ ਪ੍ਰਸੰਗਕ ਬਣਾਉਂਦਾ ਹੈ| ਇਹ ਨਾਰੀ ਪ੍ਰਸੰਗਕਤਾ ਕੁੜੀਆਂ ਨੂੰ ਵਰਤਮਾਨ ਵਿਚ ਭਰਪੂਰ ਜ਼ਿੰਦਗੀ ਜਿਉਣ ਦੀ ਆਸ ਨਾਲ ਜੋੜਦੀ ਹੈ :

ਪਰ ਤਸਵੀਰ ਵਿਚ ਹੁਸਨ ਹੈ

ਠਹਿਰਿਆ ਹੋਇਆ ਸਮਾਂ ਹੈ

ਖ਼ੂਬਸੂਰਤ ਜ਼ਿੰਦਗੀ ਧੜਕਦੀ ਹੈ

ਪਰ ਜੋ ਵਾਪਰ ਰਹੀ ਹੈਹੁਣ

ਤੇ ਵਾਪਰਦੀ ਰਹੇਗੀ

ਸਦਾ ਇਵੇਂ ਹੀ!

(ਤਸਵੀਰ, ਪੰਨਾ 61)

ਇਹ ਆਸ ਦਾ ਅਹਿਸਾਸ ਨਾਰੀ ਨੂੰ ਸਹਾਰੇ ਦੀ ਥਾਂ ਸਾਥ ਦੇ ਪ੍ਰਵਚਨ ਰਾਹੀਂ ਸਿਰਜਦਾ ਹੈ :

ਤੂੰ ਵੀ ਮੈਂ ਵੀ ਲਾਂ ਹੁਣ ਲੀਏ ਸਾਥ ਸਾਥ

ਦੋਵੇਂ ਹਾਂ ਇਨਸਾਨ, ਤੁਰਨਾ ਹੈ ਹੁਣ ਸਾਥ ਸਾਥ

(ਤੁਰਨਾ ਅਸਾਂ, ਹੁਣ ਨਾਲ ਨਾਲ, ਪੰਨਾ 67)

ਪਰ ਨਾਲ ਨਾਲ ਆਪਣੇ ਹੀ ਮਾਪਿਆਂ ਵਲੋਂ ਪ੍ਰਵਾਸ ਦੇ ਪ੍ਰਸੰਗ ਵਿਚ ਕੁੜੀਆਂ ਰਾਹੀਂ ਵਪਾਰ ਦੇ ਪ੍ਰਵਚਨ ਨੂੰ ਵੀ ਸਾਹਮਣੇ ਲਿਆਉਂਦਾ ਹੈ :

ਕੁਝ ਚਿਤਾਵਨੀਆਂ

ਲਗਾਤਾਰ. . .

ਉਸ ਦਾ ਪਿਛਾ ਕਰ ਰਹੀਆਂ

ਹੋ ਹੰਝੂ ਉਸ ਦੀਆਂ ਖਾਂਚੋਂ ਟਪਕੇ

ਉਸ ਦੀਆਂ ਲ੍ਹਾਂਤੇ ਅਟਕੇ!

(ਸਟੂਡੈਂਟ ਵਿਚਾਰੀ ਕੀ ਕਰੇ, ਪੰਨਾ 72)

ਨਾਰੀ ਚੇਤਨਾ ਦੇ ਅੰਤਰਗਤ ਗੇ ਵਧ ਕੇ ਇਹ ਪ੍ਰਵਚਨ ਕੁੜੀਆਂ ਦੀ ਹੋਣੀ, ਬਚਪਨ ਤੋਂ ਜਵਾਨੀ ਤਕ ਦੇ ਸੋਸਨ, ਬਾਲ ਵਿਆਹ ਤੋਂ ਉਪਜੇ ਜ਼ਖ਼ਮ ਦੇ ਵਿਚ ਬਦਲ ਜਾਂਦਾ ਹੈ ਤੇ ਇਹ ਗਹਿਰਾ ਜ਼ਖ਼ਮ ਇਕ ਸਟੇਜਤੇ ਕੇ ਨਾਰੀ ਦੇ ਸੰਘਰਸ਼ਸ਼ੀਲ ਤੇ ਬਲਸ਼ੀਲ ਪ੍ਰਵਚਨ ਵਿਚ ਬਦਲਣ ਲਈ ਤਤਪਰ ਨਜ਼ਰ ਆਉਂਦਾ ਹੈ :

ਹਰ ਇਮਤਿਹਾਨ ਵਿਚੋਂ ਮੈਂ

ਆਪਾ ਚੀਰ ਕੇ ਨਿਕਲ ਆਈ ਹਾਂ. . .

ਨਹੀਂ ਬਚੀ ਹੋਰ ਇਮਤਿਹਾਨ ਦੇਣ ਜੋਗੀ ਜਾਨ

ਹੁਣ ਤਾਂ ਬਸ ਮੈਂ ਬਚੀ ਹਾਂ

ਇਸੇ ਲਈ ਹਰ ਇਮਤਿਹਾਨਤੇ ਸਦੀ ਹਾਂ. . .

(ਅਕਥ ਕਥਾ, ਪੰਨਾ 120-121)

ਇਹ ਨਾਰੀ ਪ੍ਰਵਚਨ ਜਦੋਂ ਚੇਤੰਨ ਇਤਿਹਾਸ-ਦ੍ਰਿਸ਼ਟੀ ਗ੍ਰਹਿਣ ਕਰਦਾ ਹੈ ਤਾਂ ਇਕ ਚੇਤੰਨ ਸੰਪੰਨ ਜਾਗਰੂਕ ਔਰਤ ਦੇ ਇਕ ਲਹਿਰ ਰੂਪ ਸੰਯੋਜਕ ਦਾ ਰਾਹ ਪਧਰਾ ਕਰਦਾ ਹੈ :

ਜ਼ੋਰ ਕੇ ਬੋਲੀ ਪੂਰੇ ਤਾਣ ਨਾਲ

ਨਹੀਂ! ਪੁਤਰ

ਇਹ ਸਾਡਾ ਕੁਝ ਨਹੀਂ ਵਿਗਾੜ ਸਕਣਗੇ!

ਤੇ ਉਸ ਵੀਰਾਂਗਣਾਂ ਨੇ

ਖਾਂ ਖਾਂ ਪਾ ਕੇ ਵੇਖਿਆ

ਉਸ ਵਰਦੀਧਾਰੀ ਧਾੜ ਨੂੰ

ਵਧ ਗਈ ਗੇ

ਨਾਲ ਲੈ ਆਪਣੇ ਲਾਲ ਨੂੰ

ਦੀ ਖ਼ਾਤਿਰ

ਜਾ ਰਲੀ ਲਹਿਰਾਉਂਦੀ ਹੋਈ ਲਹਿਰ ਇਕ

ਵਧੇ ਜਾਂਦੇ ਸੈਲਾਬ ਵਿਚ!

(ਇਕ ਕੁੜੀ ਦਾ ਇਨਕਲਾਬੀ ਜਜ਼ਬਾ, ਪੰਨਾ 143)

ਸੁਰਜੀਤ ਦੀ ਕਵਿਤਾ ਦੀ ਸੰਵਾਦ-ਜੁਗਤ ਮਾਨਵੀ ਸਰੋਕਾਰਾਂ ਦੇ ਅੰਤਰਗਤ ਜੰਗ ਨੂੰ ਵਸਤੂਗਤ ਯਥਾਰਥ ਦਾ ਹਿਸਾ ਬਣਾਉਂਦਾ ਹੈ| ਜੰਗ ਮਾਨਵਤਾ ਦੇ ਵਿਨਾਸ਼ ਅਤੇ ਤਬਾਹੀ ਦੇ ਪ੍ਰਸੰਗ ਵਿਚ ਅਮਾਨਵੀ ਵਰਤਾਰਾ ਹੈ| ਪਰ ਵਿਡੰਬਨਾ ਇਹ ਹੈ ਕਿ ਮਨੁ ਦਾ ਦੁਸ਼ਮਣ ਮਨੁ ਆਪ ਹੀ ਹੈ :

ਕਿੰਨੇ ਖੌਫ਼ਨਾਕ ਹੋਏ ਹਾਦਸੇ

ਕਿੰਨਾ ਗੁਬਾਰ ਚੜ੍ਹਿਆ

ਕਿੰਨਾ ਲਹੂ ਡੁਲ੍ਹਦਾ ਰਿਹਾ

ਮਨੁ ਮਰਦਾ ਰਿਹਾ

ਮਨੁ ਹੀ ਮਾਰਦਾ ਰਿਹਾ. . .

(ਕਰ, ਪੰਨਾ 78-79)

ਇਸ ਭਿਅੰਕਰ ਤਬਾਹੀ ਦਾ ਮੰਜ਼ਰ ਉਸ ਵੇਲੇ ਮਨੁਖਤਾ ਦੇ ਥੇ ਦਾ ਕਲੰਕ ਬਣ ਜਾਂਦਾ ਹੈ, ਜਦੋਂ ਸਾਮਰਾਜ ਦੀ ਦਰਿੰਦਗੀ ਦਾ ਸਬੂਤ ਸਾਮਰਾਜੀ ਸੰਚਾਰ ਸਾਧਨਾਂ ਰਾਹੀਂ ਸੀਰੀਅਨ ਚੇ ਆਇਲਨ ਕੁਰਡੀ ਦੀ ਸਮੁੰਦਰ ਵਿਚ ਤੈਰਦੀ ਲਾਸ਼ ਰਾਹੀਂ ਸਮੁਚੇ ਸੰਸਾਰ ਵਿਚ ਛਾਇਆ ਹੁੰਦਾ ਹੈ :

ਤਟਤੇ ਰੁਲਦੀਆਂ ਲਾਵਾਰਸ ਲਾਸ਼ਾਂ

ਤਿੰਨ ਸਾਲਾਂ ਦੇਆਇਲਨ ਕੁਰਡੀਦੀ ਲਾਸ਼ ਵੇਖ

ਪਥਰਾਂ ਤੋਂ ਵੀ ਭਾਵੁਕ ਹੋਣੋ ਰਹਿ ਨਾ ਹੋਇਆ!

(ਪਰ ਇੰਝ ਹੋਇਆ, ਪੰਨਾ 82-83)

ਇਸ ਸਾਮਰਾਜੀ ਬਸਤੀਵਾਦੀ ਸੋਚ ਦਾ ਇਕ ਹੋਰ ਘਿਨਾਉਣਾ ਪਹਿਲੂ ਪ੍ਰਵਾਸ ਦੌਰਾਨ ਰੰਗ, ਨਸਲ, ਧਰਮ, ਭਾਸ਼ਾ ਦੇ ਪ੍ਰਸੰਗ ਵਿਚ ਹੁੰਦਾ ਨਸਲੀ ਵਿਤਕਰਾ ਹੈ ਜਿਸ ਨੂੰ ਸ਼ਾਇਰਾ ਉਭਾਰਦੀ ਹੈ| ‘ਸਟੌਪ ਹੇਟ ਕਰਾਇਮਅਤੇਮੈਂ ਹਾਂ ਆਦਮੀਕਵਿਤਾਵਾਂ ਇਸ ਦੀ ਉਦਾਹਰਣ ਹਨ :

ਲੋਵਿਹੂਣਾ

ਆਪਣਿਆਂ ਨੂੰ ਮਾਰ

ਆਪ ਮਰਦਾ ਹਾਂ

ਅੰਮ੍ਰਿਤ ਲੈ ਕੇ ਜੰਮਦਾ ਹਾਂ

ਜ਼ਹਿਰ ਫ਼ੈਲਾ ਕੇ ਮੁੜਦਾ ਹਾਂ

ਹਾਂ ਮੈਂ ਹਾਂ ਆਦਮੀ

(ਮੈਂ ਹਾਂ ਆਦਮੀ, ਪੰਨਾ 102-103)

ਵਿਸ਼ਵੀਕਰਨ ਦੇ ਅੰਤਰਗਤ ਫ਼ੈਲ ਚੁੱਕੀ ਨਵ-ਬਸਤੀਵਾਦੀ ਸੋਚ ਨੇ ਮਨੁਖੀ ਵਰਤਾਰਿਆਂ ਵਿਚ ਸੰਵਾਦ ਨੂੰ ਖ਼ਤਮ ਕਰਕੇ ਮਨੁ ਨੂੰ ਭੀੜ ਤੇ ਸ਼ੋਰ ਦਾ ਹਿਸਾ ਬਣਾ ਦਿਤਾ ਹੈ| ਭੀੜ ਹੋਣ ਦੇ ਬਾਵਜੂਦ ਮਨੁ ਇਕਲਾ, ਵਿਤਰੇਕ, ਵਿਸੰਗਤ ਤੇ ਸਵੈ-ਕੇਂਦਰਿਤ ਹੋ ਕੇ ਨਿਹੋਂਦਾ ਮਹਿਸੂਸ ਕਰ ਰਿਹਾ ਹੈ| ਭੀੜ ਸ਼ੋਰ ਹੈ ਤੇ ਮਨੁ ਸੰਤਾਪਿਆ| ਸੰਤਾਪ ਨੂੰ ਸੁਨਣ ਵਾਲਾ ਕੋਈ ਨਹੀਂ| ਇਹ ਭਟਕਣ ਦਾ ਆਲਮ ਮਨੁਖੀ ਤ੍ਰਾਸਦੀ ਹੈ :

ਉਹ ਬੁੜ ਬੜਾਈ

ਇਨ੍ਹਾਂ ਸਮਿਆਂ ਨੇ ਮੈਨੂੰ

ਇੰਨਾ ਸ਼ੋਰ ਦਿਤਾ

ਕਿ ਗੁੰਮ ਗਏ ਨੇ ਮੇਰੇ ਬੋਲ

ਗੁਆਚ ਗਈ ਹਾਂ ਮੈਂ!

(ਜ਼ਿੰਦਗੀ ਨੂੰ, ਪੰਨਾ 87-88)

ਇਸ ਵਰਤਾਰੇ ਦੀ ਇਸ ਸੋਚ ਰਾਹੀਂ ਸ਼ਾਇਰਾ ਸੰਕਟ ਕਾਲ ਵਿਚ ਪ੍ਰਵੇਸ਼ ਕਰਦੀ ਹੈ| ਅਰਥਾਤ ਸੁਰਜੀਤ ਦੀ ਕਵਿਤਾ ਦਾ ਕੈਨਵਸ ਫ਼ੈਲ ਕੇ ਅੰਤਰਰਾਸ਼ਟਰੀ ਮਸਲਿਆਂ ਨੂੰ ਆਪਣੇ ਕਲੈਵਰ ਵਿਚ ਲੈਂਦਾ ਹੈ| ਇਹ ਸੰਕਟ ਹਨ : ਕਰੋਨਾ, ਕਿਸਾਨੀ ਸੰਘਰਸ਼ ਅਤੇ ਪ੍ਰਦੂਸ਼ਣ| ਮਨੁਖ ਅੰਧ-ਵਿਸ਼ਵਾਸ, ਬੇਵਿਸ਼ਵਾਸੀ ਅਤੇ ਭੈਅ ਦੇ ਮਾਹੌਲ ਵਿਚ ਜੀਅ ਰਿਹਾ ਹੈ ਵਿਡੰਬਨਾ ਇਹ ਹੈ ਕਿ ਉਹ ਨਾ ਬਾਹਰ ਮਹਿਫੂਜ਼ ਹੈ ਨਾ ਆਪਣੇ ਹੀ ਘਰ ਵਿਚ ਮਹਿਫੂਜ਼ ਹੈ ਕਿਉਂਕਿ ਉਹ ਚਾਰੋਂ ਪਾਸੋਂ ਸਾਮਰਾਜੀ ਵਰਤਾਰਿਆਂ ਤੋਂ ਉਤਪੰਨ ਛੜਯੰਤਰਾਂ ਵਿਚ ਘਿਰਿਆ ਛਟਪਟਾ ਰਿਹਾ ਹੈ :

ਭੈਅ ਯੁਗ ਵਿਚ ਵਿਚਰਦੇ

ਅਸੀਂ ਭੈਅਭੀਤ ਲੋਕ

ਸਮੇਂ ਦੇ ਪਰਚੰਡ ਤੋਂ ਡਰ ਗਏ ਹਾਂ

ਅਣਕਿਆਸੇ ਸ਼ਡਯੰਤਰਾਂ ਫ਼ਸ ਗਏ ਹਾਂ. . .

(ਭੈਅਯੁਗ ਦਾ ਵਾਸੀ, ਪੰਨਾ 127)

ਇਸ ਵਰਤਾਰੇ ਦੇ ਛੜਯੰਤਰ ਵਿਚ ਕਰੋਨਾ ਅਹਿਮ ਹੈ ਜਿਸ ਨੂੰ ਸ਼ਾਇਰਾ ਵਸਤੂਗਤ ਯਥਾਰਥ ਦਾ ਹਿ¾ਸਾ ਬਣਾਉਂਦੀ ਹੈ | ‘ਵੈਂਟੀਲੇਟਰਾਂ ਤੇ ਜਿਊਂਦੀ ਸਦੀਅਤੇਨਵ ਕਲਯੁਗ ਦੇ ਵਾਸੀਸੁਰਜੀਤ ਦੀਆਂਤੇਰੀ ਰੰਗਸ਼ਾਲਾਵਿਚ ਖ਼ੂਬਸੂਰਤ ਕਵਿਤਾਵਾਂ ਹਨ| ਉਹ ਇਨ੍ਹਾਂ ਕਵਿਤਾਵਾਂ ਵਿਚ ਪ੍ਰਵਚਨ ਨੂੰ ਉਸਾਰਦੀ ਹੈ ਕਿ ਕੁਦਰਤ ਨਾਲ ਮਾਨਵ ਦਾ ਖਿਲਵਾੜ ਹੀ ਸੰਕਟਾਂ ਨੂੰ ਜਨਮ ਦਿੰਦਾ ਹੈ | ਕਰੋਨਾ ਵੀ ਕੁਦਰਤ ਦੀ ਉਹ ਬੇਕਿਰਕ ਪ੍ਰਤੀਕਿਰਿਆ ਹੈ  ਜੋ ਮਾਨਵ ਦੀ ਹੋਣੀ ਬਣ ਕੇ ਮਾਨਵਤਾ ਦੇ ਵਿਨਾਸ਼ ਦਾ ਕਾਰਨ ਬਣੀ ਹੈ | ਇਸ ਸੰਕਟ ਦਾ ਹਲ ਵੀ ਸ਼ਾਇਰਾ ਕੁਦਰਤ ਨਾਲ ਰਿਸ਼ਤੇ ਵਿਚੋਂ ਕਰਦੀ ਹੈ :

ਕੁਦਰਤ ਕੋਲ ਆਪਣਾ ਨਿਜ਼ਾਮ ਹੈ ਹੁੰਦਾ

ਜੋ ਬੀਜਣਾ ਉਹ ੱਢਣਾ ਹੁੰਦਾ

ਭੈਅਯੁਗ ਦੇ ਉਹ ਵਾਸੀ ਲੋਕੋ

ਅਜੇ ਵੀ ਕੁਦਰਤ ਦੀ ਕਦਰ ਕਰੋ

ਕੁਦਰਤ ਨਾਲ ਰਿਸ਼ਤਾ ਗੰਢਣਾ ਸਿਖੋ|

(ਨਵ ਕਲਯੁਗ ਦੇ ਵਾਸੀ, ਪੰਨਾ 137)

ਸਾਮਰਾਜਵਾਦੀ ਵਰਤਾਰੇ ਦਾ ਦੂਜਾ ਮਹਤਵਪੂਰਨ ਪਹਿਲੂ ਪ੍ਰਦੂਸ਼ਣ ਹੈ| ਬਹੁ ਕੌਮੀ ਕੰਪਨੀਆਂ ਨਵ-ਬਸਤੀਵਾਦੀ ਸੋਚ ਦੇ ਸਾਮਰਾਜੀ ਵਰਤਾਰੇ ਦੇ ਪ੍ਰਸੰਗ ਵਿਚ ਕੁਦਰਤ ਨਾਲ ਖਿਲਵਾੜ ਕਰ ਰਹੀਆਂ ਹਨ| ਉਹ ਆਪਣੇ ਨਿਜੀ ਮੁਫ਼ਾਦਾਂ ਲਈ ਜਿਸ ਢੰਗ ਨਾਲ ਕੁਦਰਤ ਦੇ ਵਿਨਾਸ਼ ਕਰ ਰਹੀਆਂ ਹਨ ਉਹ ਵਰਤਮਾਨ ਸਮੇਂ ਅਤੇ ਭਵਿਖ ਲਈ ਬਹੁਤ ਖ਼ਤਰਨਾਕ ਅਤੇ ਵੰਗਾਰਾਂ ਭਰਪੂਰ ਹੈ| ਸੁਰਜੀਤ ਆਪਣੀ ਕਵਿਤਾ ਵਿਚ ਇਸ ਅੰਤਰ-ਰਾਸ਼ਟਰੀ ਮਸਲੇ ਬਾਬਤ ਬਹੁਤ ਚਿੰਤਾਤੁਰ ਹੈ ਤੇ ਇਹ ਬਰਬਾਦੀ ਉਸ ਦੀ ਸੋਚ ਦਾ ਹਿਸਾ ਹੈ| ‘ਪਾਣੀ! ਪਾਣੀਅਤੇਆਪਣਾ ਆਪਣਾ ਹਕਕਵਿਤਾਵਾਂ ਇਸ ਮਸਲੇ ਨੂੰ ਉਭਾਰਦੀਆਂ ਹਨ ਕਿ ਕੁਦਰਤ ਦੀ ਆਪਣੇ ਆਪ ਨੂੰ ਸੰਤੁਲਨ ਕਰਨ ਦੀ ਪ੍ਰਕ੍ਰਿਆ ਬਹੁਤ ਵਾਰੀ ਮਨੁਖੀ ਵਸੇਬੇ ਲਈ ਤਬਾਹੀ ਦਾ ਕਾਰਨ ਹੀ ਨਹੀਂ ਬਣ ਰਹੀ ਸਗੋਂ ਆਉਣ ਵਾਲੇ ਸਮੇਂ ਲਈ ਵੰਗਾਰ ਵੀ ਬਣ ਰਹੀ ਹੈ| ਸ਼ਾਇਰਾ ਦਾ ਕੁਦਰਤ ਨਾਲ ਰਿਸ਼ਤਾ ਦੋਸਤੀ ਦਾ ਹੈ ਪਰ ਚਿੰਤਨਸ਼ੀਲ ਹੋਣ ਨਾਤੇ ਮਨੁ ਤੇ ਕੁਦਰਤ ਦੇ ਆਪਸੀ ਟਕਰਾ ਨੂੰ ਆਪਣੇ ਪ੍ਰਵਚਨ ਦਾ ਹਿਸਾ ਬਣਾਉਂਦੇ ਭਵਿਖ ਬਾਰੇ ਚਿੰਤਾ ਜ਼ਾਹਿਰ ਕਰ ਰਹੀ ਹੈ :

ਲੜ ਰਹੇ ਹਾਂ ਅਸੀਂ ਦੋਵੇਂ

ਉਹ ਹੌਲੀ ਹੌਲੀ

ਮੇਰਾ ਕਿਚਨ ਗਾਰਡਨ ਖਾਲੀ ਕਰ ਰਿਹੈ

ਮੈਂ ਰੋਜ਼ ਧਰਤੀ ਅੰਦਰ ਬਣਾਏ

ਉਸ ਦੇ ਰਾਹਾਂ ਰੋੜੇ ਭਰ ਰਹੀ ਹਾਂ!

(ਆਪਣਾ ਆਪਣਾ ਹਕ, ਪੰਨਾ 107-108)

ਸੰਕਟ ਕਾਲ ਦਾ ਤੀਜਾ ਮਹਤਵਪੂਰਨ ਪਹਿਲੂ ਕਿਸਾਨੀ ਸੰਘਰਸ਼ ਹੈ| ਜ਼ਮੀਨ ਧਰਤੀ ਪੁਤਰ ਲਈ ਉਸ ਦੀ ਸਭਿਆਚਾਰਕ ਹੋਂਦ, ਜੀਵਨ ਜਾਚ, ਚੀ-ਸੁਚੀ ਉਤਮ ਖੇਤੀ ਤੇ ਦੀ ਕਮਾਈ ਦਾ ਪ੍ਰਤੀਕ ਹੈ ਅਤੇ ਇਹ ਕੁਦਰਤ ਨਾਲ ਨੇੜਿਉਂ ਜੁੜਨ ਦਾ ਬੀ ਪ੍ਰਵਚਨ ਹੈ ਜਿਹੜਾ ਉਸ ਨੂੰ -, ਚੀ ਕਿਰਤ-ਕਮਾਈ ਤੇ ਸਰਬਤ ਦੇ ਭਲੇ ਦੇ ਜੀਵਨ-ਦਰਸ਼ਨ ਨਾਲ ਜੋੜਦਾ ਹੈ| ਕਿਸਾਨ ਲਈ ਜ਼ਮੀਨ ਉਸ ਦਾ ਉਹ ਚਾ ਪ੍ਰਵਚਨ ਹੈ ਜਿਹਦੇ ਲਈ ਉਹ ਹਰ ਕੁਰਬਾਨੀ ਕਰਨ ਨੂੰ ਤਿਆਰ ਹੋ ਜਾਂਦਾ ਹੈ| ਜ਼ਮੀਨ ਤੋਂ ਵਿਹੂਣਾ ਕਰਨ ਦਾ ਪ੍ਰਵਚਨ ਜਿਹੜਾ ਹਾਕਮ ਜਮਾਤਾਂ ਦੇ ਤਿੰਨਾਂ ਕਾਨੂੰਨਾਂ ਵਿਚ ਵਿਵਸਥਿਤ ਸੀ, ਉਸ ਦੇ ਜੀਵਨ-ਦਰਸ਼ਨ ਨੂੰ ਕਿਸਾਨੀ ਸੰਘਰਸ਼ ਵਿਚ ਪਰਜਵਲਿਤ ਕਰ ਦਿੰਦਾ ਹੈ| ਜਦੋਂ ਹਾਕਮ ਜਮਾਤਾਂ ਅਤੇ ਬਹੁ ਕੌਮੀ ਕੰਪਨੀਆਂ ਦੇ ਆਪਸੀ ਗਠਜੋੜ ਦੀਆਂ ਨੀਤਾਂ ਤੇ ਨੀਤੀਆਂ ਅਤੇ ਵਿਹਾਰ ਤੇ ਵਰਤਾਰੇ ਦੀ ਲੋਟੂ ਬਿਰਤੀ ਚਿੰਤਨ ਤੇ ਚਿੰਤਾ ਦਾ ਵਿਸ਼ਾ ਬਣ ਕੇ ਪਾਸਾਰ ਕਰਦੀ ਹੈ ਤਾਂ ਕਿਸਾਨੀ ਉਸ ਨੂੰ ਆਪਣੀ ਭਾਸ਼ਾ ਵਿਚ ਇਤਿਹਾਸ ਦੀ ਦ੍ਰਿਸ਼ਟੀ ਤੋਂ ਸੋਚ-ਸਮਝ ਕੇ ਵਿਰੋਧ ਤੇ ਵਿਦਰੋਹ ਦਾ ਅਜਿਹਾ ਪ੍ਰਵਚਨ ਸਿਰਜਦੀ ਹੈ ਕਿ ਉਹ ਪ੍ਰਵਚਨ ਸਿਰਫ਼ ਪੰਜਾਬ ਦੀ ਕਿਸਾਨੀ ਦਾ ਪ੍ਰਵਚਨ ਨਹੀਂ ਰਹਿ ਜਾਂਦਾ, ਸਗੋਂ ਗੇ ਵਧ ਕੇ ਰਾਸ਼ਟਰ ਅਤੇ ਅੰਤਰਰਾਸ਼ਟਰੀ ਕਿਸਾਨੀ ਸੰਘਰਸ਼ ਵਿਚ ਦੇਸ਼ਾਂ ਵਿਚ ਹਮਦਰਦੀ ਅਤੇ ਸੰਘਰਸ਼ ਦੀ ਦਿਸ਼ਾ ਗ੍ਰਹਿਣ ਕਰਦਾ ਹੈ| ਹਾਲੈਂਡ ਵਿਚ ਜੁਲਾਈ 2022 ਵਿਚ ਹਾਲੈਂਡ-ਜਰਮਨ ਹਾਈਵੇ ਨੂੰ ਕਿਸਾਨੀ ਦੁਆਰਾ ਟਰੈਕਟਰ ਮਾਰਚ ਕਢ ਕੇ ਆਪਣੇ ਕਾਂ ਲਈ ਬਲਾਕ ਕਰ ਦੇਣਾ ਇਸੇ ਕਿਸਾਨੀ ਸੰਘਰਸ਼ ਦਾ ਵਿਰੋਧਾਤਮਕ ਪਾਸਾਰ ਹੈ| ਨੋਮ ਚੌਮਸਕੀ ਦੇ ਕਿਸਾਨੀ ਸੰਘਰਸ਼ ਬਾਰੇ ਵਿਚਾਰ ਇਸ ਸੰਘਰਸ਼ ਦੇ ਅੰਤਰਰਾਸ਼ਟਰੀ ਮਸਲਾ ਬਣ ਜਾਣ ਦੇ ਸੂਚਕ ਹਨ : ‘ਉਨ੍ਹਾਂ (ਕਿਸਾਨਾਂ) ਨੂੰ, ਉਸ (ਸੰਘਰਸ਼) ’ਤੇ ਜੋ ਉਹ ਕਰ ਰਹੇ ਹਨ, ਬਹੁਤ ਮਾਣ ਹੋਣਾ ਚਾਹੀਦਾ ਹੈ| ਉਹ ਹਿੰਮਤ ਅਤੇ ਈਮਾਨਦਾਰੀ ਨਾਲ ਉਹ ਕੁਝ ਕਰ ਰਹੇ ਹਨ ਜੋ ਉਨ੍ਹਾਂ ਦੇ ਪਰਿਵਾਰਾਂ, ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਲੋਕਾਂ ਲਈ ਸਹੀ ਹੈ| ਸਾਰੀ ਦੁਨੀਆਂ ਨੂੰ ਸੰਘਰਸ਼ ਦੇ ਇਸ ਤਰੀਕੇ (ਮਾਡਲ) ਦੀ ਜ਼ਰੂਰਤ ਹੈ ਤਾਂ ਕਿ ਲੋਕ ਆਪਣੇ ਹਾਲਾਤ ਅਨੁਸਾਰ  ਜਿਹੜੇ ਭਾਰਤ ਦੇ ਕਿਸਾਨਾਂ ਦੇ ਹਾਲਾਤ ਨਾਲ ਕਾਫ਼ੀ ਮਿਲਦੇ ਜੁਲਦੇ ਹਨ, ਇਸੇ ਤਰ੍ਹਾਂ ਦੇ ਸੰਘਰਸ਼ (ਐਕਸ਼ਨ) ਕਰ ਸਕਣ| ਜੋ ਤੁਸੀਂ ਕਰ ਰਹੇ ਹੋ, ਉਸ ਤੇ ਮਾਣ ਕਰੋ. . . ਤੇ ਇਹ (ਸੰਘਰਸ਼) ਕਰਦੇ ਰਹੋ| ਇਨ੍ਹਾਂ ਹਨੇਰੇ ਸਮਿਆਂ ਵਿਚ ਇਹ (ਕਿਸਾਨ ਸੰਘਰਸ਼) ਚਾਨਣ ਮੁਨਾਰਾ ਹੋਣਗੇ|’ (ਧਰਮ ਸਿੰਘ ਗੁਰਾਇਆ, ਅਣਖੀਲਾ ਧਰਤੀ ਪੁ¾ਤਰ : ਦੁ¾ਲਾ ¾ਟੀ, ਪੰਨਾ 131)  ਇਕ ਇਨਕਲਾਬੀ ਕੁੜੀ ਦਾ ਜਜ਼ਬਾ, ‘ਮਸ਼ਾਲਾਂ ਵਾਂਗ ਜਗਦੀਓ ਕੁੜੀਓ, ‘ਦੀਵਾ ਤੇ ਤੂਫ਼ਾਨ, ‘ਆਪਣੀ ਵਿਕੀ ਭੌਂਇ ਨਾਲ ਲਾਂ, ‘ਸਾਡੇ ਖੇਤ ਸਾਡਾ ਧਰਵਾਸ, ‘ਨਵਾਂ ਇਤਿਹਾਸਅਤੇਨਵਾਂ ਸਾਲ ਤੇ ਕਿਸਾਨ ਅੰਦੋਲਨਸੁਰਜੀਤ ਦੀਆਂ ਇਸ ਮਸਲੇ ਅਤੇ ਸੰਘਰਸ਼ ਬਾਰੇ ਮਹ¾ਤਵਪੂਰਨ ਕਵਿਤਾਵਾਂ ਹਨ :

ਉਹ ਜਾਨ ਵਾਰ ਸਕਦਾ ਹੈ

ਪਰ ਖੇਤ ਨਹੀਂ ਹਾਰ ਸਕਦਾ

(ਮਸ਼ਾਲਾਂ ਵਾਂਗ ਜਗਦੀਓ ਕੁੜੀਓ, ਪੰਨਾ 159)

ਕਿਸਾਨੀ ਅੰਦੋਲਨ ਜਦੋਂ ਸਮੁਚੇ ਰੂਪ ਵਿਚ ਲਮਕਵੇਂ ਵਰਗ ਸੰਘਰਸ਼ ਵਿਚ ਤਬਦੀਲ ਹੋ ਕੇ ਪਰਿਵਾਰ ਦੇ ਹਰ ਮੈਂਬਰ, ਨਿਮਨ-ਮਜ਼ਦੂਰ ਵਰਗ, ਨਿਮਨ ਮਧ ਵਰਗ, ਕਿਰਤੀ ਵਰਗ, ਪੇਂਡੂ ਮਜ਼ਦੂਰ ਵਰਗ ਅਤੇ ਸਮੁਚੇ ਲੋਕ ਸੰਘਰਸ਼ ਵਿਚ ਰੂਪਾਂਤ੍ਰਿਤ ਹੋ ਕੇ ਸਥਾਪਤੀ ਅਤੇ ਹਾਕਮ ਜਮਾਤ ਨੂੰ ਤਿੰਨੋਂ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਕੇ ਜਿਤ ਦਾ ਪਰਚਮ ਲਹਿਰਾ ਕੇ ਅੰਤਰਰਾਸ਼ਟਰੀ ਕਿਸਾਨੀ ਸੰਘਰਸ਼ ਦਾ ਪ੍ਰਵਚਨ ਬਣ ਜਾਂਦਾ ਹੈ ਤਾਂ ਸ਼ਾਇਰਾ ਇਸ ਦੀ ਮਹਤਤਾ ਨੂੰ ਪਛਾਣਦੀ ਕਹਿੰਦੀ ਹੈ :

ਇਹ ਯੁਧ ਹੈ ਇਨਸਾਨ ਤੇ ਕਹਿਰਵਾਨ ਦਾ

ਇਹ ਸੰਘਰਸ਼ ਹੈ ਤਾ ਤੇ ਕਿਰਸਾਨ ਦਾ !!

(ਦੀਵਾ ਤੇ ਤੂਫ਼ਾਨ, ਪੰਨਾ 152)

ਸੁਰਜੀਤ ਦੀਤੇਰੀ ਰੰਗਸ਼ਾਲਾਦੀ ਕਵਿਤਾ ਸੰਸਾਰ ਧਰਤੇ ਵਿਭਿੰਨ ਸੰਕਟਾਂ ਨਾਲ ਸੰਵਾਦ ਰਚਾਉਂਦੀ ਵਾਪਰਨ ਵਾਲੀਆਂ ਤਬਦੀਲੀਆਂ ਦੇ ਅੰਤਰਗਤ ਮਾਨਵੀ ਟੁ- ਦੇ ਬਿੰਬ /ਰੂਪਕ ਨੂੰ ਉਸਾਰਦੀ ਕੁਦਰਤ ਦੇ ਵਰਤਾਰੇ ਨਾਲ ਇਕਸੁਰ ਹੋ ਕੇ ਸਹਿਭਾਗੀ ਬਣਦੀ ਉਸ ਦੀ ਰੰਗਸ਼ਾਲਾ ਵਿਚ ਆਪਣਾ ਹਾਂਪਖੀ ਕਿਰਦਾਰ ਨਿਭਾਉਣ ਦਾ ਪ੍ਰਵਚਨ ਸਿਰਜਦੀ ਹੈ| ਇਹ ਕਵਿਤਾ ਭਵਿਖੀ ਸਮਾਜ ਦਾ ਅਜਿਹਾ ਚਿਤਰਪਟ ਉਸਾਰਦੀ ਹੈ ਜਿਸ ਵਿਚ ਮਾਨਵੀ ਸੰਘਰਸ਼ ਹਨੇਰੇ ਨੂੰ ਚਾਨਣ ਵਿਚ ਬਦਲਣ ਦਾ ਸੰਵਾਦੀ ਪ੍ਰਵਚਨ ਸਿਰਜ ਕੇ ਭੈਅਯੁਗ ਦਾ ਅੰਤ ਕਰਕੇ ਕਰੇਗਾ| ਇਹੀ ਇਸ ਕਾਵਿ-ਪੁਸਤਕ ਦੀ ਚਿੰਤਨਸ਼ੀਲ ਪ੍ਰਾਪਤੀ ਹੈ :

ਇਸ ਭੈਅਯੁਗ ਦਾ ਅੰਤ ਅਸੀਂ ਹੀ ਕਰਨਾ

ਨਿਕੇ ਜਿਹੇ ਜੀਵਨ ਨੂੰ ਚਾਨਣ ਨਾਲ ਅਸੀਂ ਹੀ ਭਰਨਾ

 (ਨਵ ਕਲਜੁਗ ਦੇ ਵਾਸੀ, ਪੰਨਾ 138)

 

ਗੁਰਇਕਬਾਲ ਸਿੰਘ (ਡਾ.)

ਜਨਰਲ ਕੱਤਰ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ|

98158-26301

No comments:

Post a Comment