Thursday, December 5, 2013

ਅਮਨਪ੍ਰੀਤ ਕੌਰ- ਚੰਡੀਗੜ੍ਹ












ਟੱਪੇ
1

ਬਨੇਰੇ     ਕਾਗ   ਬੋਲਦਾ

ਦੁੱਖ   ਚੰਦਰੇ    ਿਵਛੋੜੇ    ਦਾ

ਜਿੰਦ  ਕੰਡਿਆਂ   'ਤੇ   ਰੋਲਦਾ



2

ਪੱਤ    ਟਾਹਲੀ   ਦੇ  ਿਹੱਲਦੇ  ਨੇ

ਪਲ  ਮੁਹੱਬਤਾਂ   ਵਾਲੇ  ਸਖੀ

ਕਰਮਾਂ  ਨਾਲ   ਮਿਲਦੇ  ਨੇ



3

ਟੁੱਟਾ   ਅੰਬਰ   ਤਾਰਾ   ਏ

ਦੇਖ   ਪਿੰਜਰੇ  ਬੰਦ   ਚਿੜੀਆਂ

ਡੁੱਲਾ  ਹੰਝੂ   ਖਾਰਾ   ਏ


4

ਠੰਢੀ   ਠੰਢੀ  ਵਗਦੀ   'ਵਾ   ਏ

ਤੇਰੇ   ਤੱਕ    ਜਾਵੇ   ਜੋ,   ਅਸਾਂ

ਤੁਰਨਾ   ਓਸੇ   ਰਾਹ   ਏ

5

ਪਾਣੀ   ਨਦੀਆਂ     ਦਾ   ਸੁੱਕ    ਿਗਿਆ

ਇਨਸਾਫ਼    ਿਲਿਖਣ    ਵੇਲੇ    ਮੁਨਿਸਫ

ਤੇਰਾ   ਹੱਥ   ਕਿਊਂ    ਰੁੱਕ   ਗਿਆ


6

ਅੰਬਰੀ  ਕੋਈ   ਤਾਰਾ   ਚੜਿਆ

ਸਦਾ  ਲਈ   ਪਲਕਾਂ  ਬੰਦ  ਕਰ  ਲਾਂ

ਜੇ  ਿਕਿਤੇ   ਸੁਪਨੇ  'ਚ    ਜਾਵੇ  ਫੜਿਆ



7

ਔਹ  ਸੁੰਨੀ  ਟਹਿਣੀ   ਤੇ  ਫੁੱਲ   ਖਿਲਿਆ

ਇੱਥੇ   ਲਿਖੀਆਂ   ਨਿਭਾ   ਜੋਗੀ

ਅਗਲੇ  ਪੰਧ  ਵੱਲ   ਤੁਰ  ਚੱਲਿਆ



8

ਗਲ   ਗਾਨੀ  ਪਾਈ    ਹੋਈ   ਏ

ਹੱਸਣ  ਰੋਣ   ਦੀ   ਖੇਡ   ਬੰਦਿਆ

ਧੁਰ   ਨਸੀਬੀ  ਿਲਿਖਾਈ  ਹੋਈ   ਏ


 9

ਚਿਰਾਗਾਂ   ਦੀ  ਮੱਧਮ   ਹੋ  ਗਈ  ਲੋਅ

 ਮਿਲਣ  ਨਾ  ਦੁਬਾਰਾ  ਕਦੇ  ਿਫੇਰ

ਅਨਜਾਣੇ  ਰਾਹ   ਜਿਹੜੇ  ਜਾਣ   ਖੋਅ

1 comment:

  1. ਪਾਣੀ ਨਦੀਆਂ ਦਾ ਸੁੱਕ ਿਗਿਆ

    ਇਨਸਾਫ਼ ਿਲਿਖਣ ਵੇਲੇ ਮੁਨਿਸਫ

    ਤੇਰਾ ਹੱਥ ਕਿਊਂ ਰੁੱਕ ਗਿਆ
    ...........................ਬਹੁਤ ਸੁਹਣੇ ਟੱਪੇ ਲਿਖੇ ਹਨ ਅਮਨ ਨੇ !!

    ReplyDelete