੧.
ਜੁੰਗਨੂ ਨੇ ਕੀਤੀ ਚਾਨਣੀ
ਮੈਂ ਚਾਨਣ ਕਲਾਵੇ ਭਰ ਲਿਆ
ਉੱਗਦੇ ਸੂਰਜ ਨੂੰ ਅਰਘ ਦੇ
ਉਮਰਾ ਦਾ ਵਾਅਦਾ ਕਰ ਲਿਆ
ਡਰਦੀ ਸਾਂ ਮੈਂ ਅੱਗ ਤੋਂ
ਸੂਰਜ ਨੂੰ ਤਲੀਏ ਧਰ ਲਿਆ
ਤੜਪੀ ਸਾਂ ਇੱਕ- ਇੱਕ ਬੂੰਦ ਨੂੰ
ਰੱਖ ਸਾਂਹਵੇ ਘੜੇ ਨੂੰ ਭਰ ਲਿਆ
ਮੈਂ ਰੋਹੀਏ ਉੱਡਦੀ ਫ਼ੰਬੜੀ
ਮੇਰਾ ਕੇਸੂ ਪੱਲਾ ਫ਼ੜ ਲਿਆ
ਆਖਰ ਮੈਂ ਕਦ ਤੱਕ ਉੱਡਦੀ
ਮੈਂ ਸਬਰਾਂ ਦਾ ਘੁੱਟ ਭਰ ਲਿਆ
ਮੈਂ ਬੰਸੀ ਤੇਰੇ ਨਾਦ ਦੀ
ਮੇਰੇ ਛੇਕਾਂ ਸਭ ਕੁਝ ਜਰ ਲਿਆ
ਕੋਈ ਜਨਨੀ ਆਖੇ ਜਗਤ ਦੀ
ਕਿਸੇ ਰੱਖ ਜੂਏ ਵਿੱਚ ਹਰ ਲਿਆ
ਜਮਦੂਤਾਂ ਹੱਥੀ ਨਾ ਮਰੀ
ਮੈਂ ਜਿਊਂਦੇ ਜੀਅ ਹੀ ਮਰ ਲਿਆ
ਜੁੰਗਨੂ ਨੇ ਕੀਤੀ ਚਾਨਣੀ
ਮੈਂ ਚਾਨਣ ਕਲਾਵੇ ਭਰ ਲਿਆ
ਜੁੰਗਨੂ ਨੇ ਕੀਤੀ ਚਾਨਣੀ
ਮੈਂ ਚਾਨਣ ਕਲਾਵੇ ਭਰ ਲਿਆ
ਉੱਗਦੇ ਸੂਰਜ ਨੂੰ ਅਰਘ ਦੇ
ਉਮਰਾ ਦਾ ਵਾਅਦਾ ਕਰ ਲਿਆ
ਡਰਦੀ ਸਾਂ ਮੈਂ ਅੱਗ ਤੋਂ
ਸੂਰਜ ਨੂੰ ਤਲੀਏ ਧਰ ਲਿਆ
ਤੜਪੀ ਸਾਂ ਇੱਕ- ਇੱਕ ਬੂੰਦ ਨੂੰ
ਰੱਖ ਸਾਂਹਵੇ ਘੜੇ ਨੂੰ ਭਰ ਲਿਆ
ਮੈਂ ਰੋਹੀਏ ਉੱਡਦੀ ਫ਼ੰਬੜੀ
ਮੇਰਾ ਕੇਸੂ ਪੱਲਾ ਫ਼ੜ ਲਿਆ
ਆਖਰ ਮੈਂ ਕਦ ਤੱਕ ਉੱਡਦੀ
ਮੈਂ ਸਬਰਾਂ ਦਾ ਘੁੱਟ ਭਰ ਲਿਆ
ਮੈਂ ਬੰਸੀ ਤੇਰੇ ਨਾਦ ਦੀ
ਮੇਰੇ ਛੇਕਾਂ ਸਭ ਕੁਝ ਜਰ ਲਿਆ
ਕੋਈ ਜਨਨੀ ਆਖੇ ਜਗਤ ਦੀ
ਕਿਸੇ ਰੱਖ ਜੂਏ ਵਿੱਚ ਹਰ ਲਿਆ
ਜਮਦੂਤਾਂ ਹੱਥੀ ਨਾ ਮਰੀ
ਮੈਂ ਜਿਊਂਦੇ ਜੀਅ ਹੀ ਮਰ ਲਿਆ
ਜੁੰਗਨੂ ਨੇ ਕੀਤੀ ਚਾਨਣੀ
ਮੈਂ ਚਾਨਣ ਕਲਾਵੇ ਭਰ ਲਿਆ
੨.
ਹਰ ਇੱਕ ਮੋੜ ਤੇ ਆ ਖੜਦੀ ਏ ,
ਮੇਰੀ ਇੱਕ ਕਹਾਣੀ ਵੇ ,,
ਰੁੱਖਾਂ ਦੀ ਇਹ ਪਿਆਸ ਬੁਝਾਵੇ ,
ਦੇ ਹੰਝੂਆਂ ਦਾ ਪਾਣੀ ਵੇ ,,
ਹਰ ਇੱਕ ..........
ਮੇਰੀ ਇੱਕ ..................
ਰੋਕ ਸਕੀ ਨਾ ਚਾਨਣ ਨੂੰ ਮੈਂ
ਹਰ ਸੁਪਨੇ ਆਣ ਜਗਾ ਦਿੰਦਾ
ਟੋਹ ਟੋਹ ਕੇ ਮੇਰੇ ਜ਼ਖਮਾਂ ਨੂੰ ਇਹ ,
ਅੱਗ ਹਿਜ਼ਰ ਦੀ ਲਾ ਦਿੰਦਾ ,,
ਲੱਖਾਂ ਬੂਹੇ ਭੇੜਕੇ ਰੱਖਾਂ,
ਲੰਘ ਆਉਂਦਾ ਵਿਰਲਾਂ ਥਾਣੀਂ ਵੇ
ਹਰ ਇੱਕ ..........
ਮੇਰੀ ਇੱਕ ........
ਸੌੜੀਆਂ ਸੋਚਾਂ ਦੇਹ ਨੂੰ ਫੂਕਣ
ਸੰਗ ਪੱਥਰਾਂ ਦੇ ਰਹਿ ਰਹਿ ਕੇ
ਦਿਲ ਸ਼ੀਸ਼ਾ ਸੀ ਪੱਥਰ ਹੋਇਆ
ਮੇਰੇ ਸਾਵੇਂ ਬੈਹ ਬੈਹ ਕੇ ,,
ਪੀਡੀਆਂ ਗੰਢਾਂ ਨਾਲ ਜਿਹਨਾਂ ਦੇ
ਓਹਨਾਂ ਜਿੰਦ ਰਵਾਣੀ ਵੇ ,
ਹਰ ਇੱਕ ਮੋੜ ਤੇ ........
ਮੇਰੀ ਇੱਕ ...........
ਸਭ ਕੁੱਝ ਹੀ ਬੇਰੰਗ ਜੇਹਾ ਏ
ਰੰਗ ਨਾ ਚੜਦਾ ਚਾਵਾਂ ਨੂੰ
ਕਿਸੇ ਬਨੇਰੇ ਮੁੜ ਨਾ ਦੇਖਾਂ,,
ਹੁਣ ਮੈਂ ਕਾਲੇ ਕਾਵਾਂ ਨੂੰ ,,
ਸਾਹਵਾਂ ਦੀ ਇਸ ਛੰਨਣੀ ਦੇ ਵਿਚ ,
ਜਿੰਦ ਅਸਾਂ ਨੇਂ ਛਾਣੀ ਵੇ ,,
ਹਰ ਇੱਕ ਮੋੜ ........
ਮੇਰੀ ਇੱਕ ............
ਜਿੰਦਗੀ ਦੀ ਇਹ ਡੋਰ ਲਮੇਰੀ
ਸਿਰਾ ਨਾ ਮਿਲਦਾ ਕੋਈ ਵੇ ,,
ਕਿੰਨੀ ਵਾਰ ਮੈਂ ਰੂਹ ਆਪਣੀ ਦੇ
ਸਾਵੇਂ ਬਹਿਕੇ ਰੋਈ ਵੇ ,,
ਸਮਝ ਸਕੀ ਨਾ ਇਸ ਉਲਝਣ ਨੂੰ ,
ਉਲਝੀ ਤਾਣੀ ਤਾਣੀ ਵੇ
ਹਰ ਇਕ ਮੋੜ ਤੇ ਆ ਖੜਦੀ ਏ
ਮੇਰੀ ਇੱਕ ਕਹਾਣੀ ਵੇ ...................( ਪਰਮਜੀਤ ਦਿਓਲ )
( ਪੁਸਤਕ ਸਾਹਾਂ ਦੀ ਪੱਤਰੀ)
ਮੇਰੀ ਇੱਕ ਕਹਾਣੀ ਵੇ ,,
ਰੁੱਖਾਂ ਦੀ ਇਹ ਪਿਆਸ ਬੁਝਾਵੇ ,
ਦੇ ਹੰਝੂਆਂ ਦਾ ਪਾਣੀ ਵੇ ,,
ਹਰ ਇੱਕ ..........
ਮੇਰੀ ਇੱਕ ..................
ਰੋਕ ਸਕੀ ਨਾ ਚਾਨਣ ਨੂੰ ਮੈਂ
ਹਰ ਸੁਪਨੇ ਆਣ ਜਗਾ ਦਿੰਦਾ
ਟੋਹ ਟੋਹ ਕੇ ਮੇਰੇ ਜ਼ਖਮਾਂ ਨੂੰ ਇਹ ,
ਅੱਗ ਹਿਜ਼ਰ ਦੀ ਲਾ ਦਿੰਦਾ ,,
ਲੱਖਾਂ ਬੂਹੇ ਭੇੜਕੇ ਰੱਖਾਂ,
ਲੰਘ ਆਉਂਦਾ ਵਿਰਲਾਂ ਥਾਣੀਂ ਵੇ
ਹਰ ਇੱਕ ..........
ਮੇਰੀ ਇੱਕ ........
ਸੌੜੀਆਂ ਸੋਚਾਂ ਦੇਹ ਨੂੰ ਫੂਕਣ
ਸੰਗ ਪੱਥਰਾਂ ਦੇ ਰਹਿ ਰਹਿ ਕੇ
ਦਿਲ ਸ਼ੀਸ਼ਾ ਸੀ ਪੱਥਰ ਹੋਇਆ
ਮੇਰੇ ਸਾਵੇਂ ਬੈਹ ਬੈਹ ਕੇ ,,
ਪੀਡੀਆਂ ਗੰਢਾਂ ਨਾਲ ਜਿਹਨਾਂ ਦੇ
ਓਹਨਾਂ ਜਿੰਦ ਰਵਾਣੀ ਵੇ ,
ਹਰ ਇੱਕ ਮੋੜ ਤੇ ........
ਮੇਰੀ ਇੱਕ ...........
ਸਭ ਕੁੱਝ ਹੀ ਬੇਰੰਗ ਜੇਹਾ ਏ
ਰੰਗ ਨਾ ਚੜਦਾ ਚਾਵਾਂ ਨੂੰ
ਕਿਸੇ ਬਨੇਰੇ ਮੁੜ ਨਾ ਦੇਖਾਂ,,
ਹੁਣ ਮੈਂ ਕਾਲੇ ਕਾਵਾਂ ਨੂੰ ,,
ਸਾਹਵਾਂ ਦੀ ਇਸ ਛੰਨਣੀ ਦੇ ਵਿਚ ,
ਜਿੰਦ ਅਸਾਂ ਨੇਂ ਛਾਣੀ ਵੇ ,,
ਹਰ ਇੱਕ ਮੋੜ ........
ਮੇਰੀ ਇੱਕ ............
ਜਿੰਦਗੀ ਦੀ ਇਹ ਡੋਰ ਲਮੇਰੀ
ਸਿਰਾ ਨਾ ਮਿਲਦਾ ਕੋਈ ਵੇ ,,
ਕਿੰਨੀ ਵਾਰ ਮੈਂ ਰੂਹ ਆਪਣੀ ਦੇ
ਸਾਵੇਂ ਬਹਿਕੇ ਰੋਈ ਵੇ ,,
ਸਮਝ ਸਕੀ ਨਾ ਇਸ ਉਲਝਣ ਨੂੰ ,
ਉਲਝੀ ਤਾਣੀ ਤਾਣੀ ਵੇ
ਹਰ ਇਕ ਮੋੜ ਤੇ ਆ ਖੜਦੀ ਏ
ਮੇਰੀ ਇੱਕ ਕਹਾਣੀ ਵੇ ...................( ਪਰਮਜੀਤ ਦਿਓਲ )
( ਪੁਸਤਕ ਸਾਹਾਂ ਦੀ ਪੱਤਰੀ)
No comments:
Post a Comment