Monday, February 11, 2013

ਅਮਨਪ੍ਰੀਤ ਕੌਰ ਪੰਨੂੰ -ਚੰਡੀਗੜ੍ਹ









ਅਗਨੀ - ਪ੍ਰੀਖਿਆ

ਰਾਮਾਇਣ  ਦੀ  ਕਥਾ
ਸੁਣਦੀ  ਬਾਲਾ  ਨੇ   ਪੁੱਛਿਆ
ਸੀਤਾ  ਨੇ   ਕਿਉਂ   ਦਿੱਤੀ
ਅਗਨੀ - ਪ੍ਰੀਖਿਆ ?
ਕੀ  ਜੇ  ਸੀਤਾ   ਦੀ   ਥਾਂ
ਹੋਇਆ   ਹੁੰਦਾ   ਰਾਮ-ਹਰਣ
ਫਿਰ  ਕੀ   ਰਾਮ  ਵੀ  ਦਿੰਦਾ
ਅਗਨੀ - ਪ੍ਰੀਖਿਆ ?
ਮਾਂ   ਸੁਣ   ਸਵਾਲ
ਹੋ   ਗਈ   ਅਚੰਭਿਤ
ਸੋਚੇ   ਅਣਭੋਲ   ਬਾਲਾ  ਨੂੰ
ਸਮਝਾਂਵਾ   ਕਿੰਝ
ਔਰਤ  ਲਈ  ਹੀ  ਬਣਾਈ  ਹੈ
ਮਰਦ  ਨੇ  ਇਹ
ਅਗਨੀ - ਪ੍ਰੀਖਿਆ

No comments:

Post a Comment