Wednesday, January 11, 2012
ਮਨਜੀਤ ਕੌਰ ਸੇਖੋਂ- ਅਮਰੀਕਾ
ਖਤ ਸਦਾ ਮਹਿਬੂਬ ਦਾ ਸੁਨੇਹਾ ਨਹੀਂ ਹੁੰਦੇ ।
ਦੇਸ਼ ਬੈਠੀ ਪਤਨੀ ਦਾ ਉਦਰੇਵਾਂ ਵੀ ਹੁੰਦੇ ਨੇ ।
ਖਤ ਹੁਸਨ ਦੀਆਂ ਤਸਵੀਰਾਂ ਹੀ ਨ੍ਹੀਂ ਹੁੰਦੇ ।
ਜ਼ਿੰਦਗੀ ਭਰ ਸਾਥ ਦੀਆਂ ਤਦਬੀਰਾਂ ਨ੍ਹੀਂ ਹੁੰਦੇ ।
ਖਤ ਸਿਰਫ ਮਿੱਤਰਾਂ ਦੀ ਯਾਦ ਨ੍ਹੀਂ ਹੁੰਦੇ ।
ਬੁੱਢੇ ਬਾਪ ਦੀ ਸਦਾ ਫਰਿਆਦ ਨ੍ਹੀਂ ਹੁੰਦੇ ।
ਖਤ ਸਿਰਫ ਮਾਂ ਦੀਆਂ ਦੁਆਵਾਂ ਨ੍ਹੀਂ ਹੁੰਦੇ ।
ਖਤ ਸਦਾ ਭਾਈਆਂ ਦੀਆਂ ਬਾਹਵਾਂ ਨ੍ਹੀਂ ਹੁੰਦੇ ।
ਖਤ ਦਾਦੀ ਮਾਂ ਦੀ ਲੋਰੀ ਹੀ ਨਹੀਂ ਹੁੰਦੇ ।
ਬੁੱਢੇ ਵਾਰੇ ਦੀ ਸਦਾ ਡੰਗੋਰੀ ਨਹੀਂ ਹੁੰਦੇ ।
ਖਤ ਅਧੂਰੇ ਇਸ਼ਕ ਦਾ ਸਬੂਤ ਹੁੰਦੇ ਨੇ ।
ਸਹੁਰੀਂ ਵਸਦੀ ਜਾਨ ਦੇ ਜਮਦੂਤ ਹੁੰਦੇ ਨੇ ।
ਖਤ ਟੈਲੀਫੂਨ, ਬਿਜਲੀ, ਪਾਣੀ ਦਾ ਬਿਲ ਹੁੰਦੇ ਨੇ ।
ਖਤ ਮਿਹਨਤ ਦੇ ਪਸੀਨੇ ਦੀ ਗਿਲ ਵੀ ਹੁੰਦੇ ਨੇ ।
ਖਤ ਬੈਂਕਾਂ ਦਾ ਲੇਖਾ ਜੋਖਾ ਵੀ ਹੁੰਦੇ ਨੇ ।
ਕਦੇ 'ਜ਼ੀਰੋ'ਬੈਲੈਂਸ ਦਾ ਧੋਖਾ ਵੀ ਹੁੰਦੇ ਨੇ ।
ਖਤ ਕੰਮ ਤੋਂ ਮਿਲਿਆ ਜਵਾਬ ਵੀ ਹੁੰਦੇ ਨੇ ।
ਖਤ ਨਵੇਂ ਰੁਜ਼ਗਾਰ ਦੀ ਕੀਤੀ ਤਲਾਸ਼ ਵੀ ਹੁੰਦੇ ਨੇ ।
ਖਤ ਘਰ ਦੀ ਕਿਸ਼ਤ ਦਾ ਪੈਗਾਮ ਹੁੰਦੇ ਨੇ ।
ਕਿਸ਼ਤ ਟੁਟਣ ਤੇ ਘਰ ਨਿਲਾਮ ਹੁੰਦੇ ਨੇ ।
ਖਤ ਰੱਬ ਤੋਂ ਆਈ ਚਿ੍ਠੀ ਹੁੰਦੇ ਨੇ ।
ਜੀਵਨ ਜੇਲ੍ਹ ਦੀ ਯਾਦ ਮਿੱਠੀ ਹੁੰਦੇ ਨੇ ।
Subscribe to:
Post Comments (Atom)
No comments:
Post a Comment