Sunday, December 25, 2011

ਜਤਿੰਦਰ ਕੌਰ ਰੰਧਾਵਾ- ਕੈਨੇਡਾ












ਇਕ ਸੁਆਲ


ਜਦ ਵੀ ਕਿਸੇ ਧੀਅ ਦੇ ਅੱਥਰੂ ਛਲਕੇ
ਦਿਲ ਭਰ ਆਇਆ—
ਨਾ ਮੁੱਕਣ ਵਾਲਾ ਕੋਈ ਦਰਦ ਹੰਡਾਇਆ ।

ਦਿਤਾ ਤਾਂ ਬਸ ਇਕ ਧਰਵਾਸਾ
ਇਕ ਦਿਲਾਸਾ-
ਧੀਏ ਤੇਰੇ ਲੇਖ ।

ਬਚਪਨ ਵਿਚ ਮਾਂ ਕੋਲੋਂ ਸੁਣਿਆ
ਨਾਨੀ ਵੀ ਇਹੀ ਸੁਣਾਇਆ
ਕਿ- ਜਦ ਕੋਈ ਬੱਚਾ ਜਨਮ ਲਵੇ
ਵਿਧ-ਮਾਤਾ ਓੁਸਦੇ ਲੇਖ ਲਿਖੇ
ਸੁੱਤਾ ਸੁੱਤਾ ਬਾਲ ਜੇ ਰੋਵੇ
ਵਿਧ ਮਾਤਾ ਹੀ ਰੋਣ ਰੁਵਾਵੇ
ਬਾਲ ਜੇ ਈਕਣ ਮੁਸਕਾਓੁਂਦਾ ਹੈ
ਵਿਧ-ਮਾਤਾ ਓੁਸ ਨੂੰ ਆਪ ਹਸਾਵੇ!

ਇੰਝ ਖਿਡਾਓੁਣੇ ਬਣਾ ਬਣਾ ਕੇ ਮਾਤਾ ਆਪ ਖੇਲਦੀ ਹੈ?
ਜਾਂ ਸਾਰੇ ਜਗ ਨੂੰ ਖਿੰਡਾਓੁਂਦੀ ਹੈ?
ਜੋ ਮੇਰੀ ਸਮਝੇ ਕਦੀ ਨਹੀਂ ਆਇਆ
ਜਾਂ ਤੱਤੇ ਮਨ ਦੇ ਸਵਾਲ ਖ਼ਲਾਅ 'ਚ ਭਟਕਦੇ ਨੇ!

ਨੀ ਵਿਧ-ਮਾਤਾ
ਨੀ ਮਾਤਾ-ਰਾਣੀਏ ਦਸ ਦੇ
ਧੀਆਂ ਦੇ ਲੇਖ ਤੂੰ ਆਪ ਲਿਖੇ
ਜਾਂ ਤੇਰੇ ਪੈਰੋਕਾਰਾਂ ਆਪੇ ਹੀ ਮਿਥ ਲਏ?
ਇਹ ਹੱਸਦੇ ਰੋਂਦੇ ਖਿਡਾਓੁਣੇ
ਸਵਾਲੀ ਨੇ
ਕਿ ਧੀਆਂ ਦੇ ਲੇਖ ਕੌਣ ਲਿਖਦੈ?
ਤੈਨੂੰ ਕੁਝ ਪਤਾ ਲਗੈ
ਤੈਨੂੰ ਕੁਝ ਪਤਡ ਲਗੈ!!

No comments:

Post a Comment