(ਇਹ ਗੀਤ ਮੈਂ ਮਈ 2007 ਵਿੱਚ ਲਿਖਿਆ ਸੀ)
ਚੰਨ ਸੂਰਜ ਇਸ ਗੱਲ ਦੇ ਗਵਾਹ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ
ਤੇਰੀ ਯਾਦ ਵਿੱਚ ਸੱਧਰਾਂ ਉਦਾਸ ਵੇ
ਹਰ ਪਲ ਸਾਨੂੰ ਸੱਜਣਾਂ ਦੀ ਆਸ ਵੇ
ਝੌਂਕਾ ਦਿੰਦੀ ਅੱਜ ਠੰਡੀ ਠੰਡੀ ਵਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ
ਅਸੀਂ ਬਿਰਹਾ ਦੇ ਹੰਝੂ ਵੀ ਵਹਾਏ ਨੇ
ਤੇਰੀ ਯਾਦ ਵਾਲੇ ਗ਼ਮ ਝੋਲੀ ਪਾਏ ਨੇ
ਜਦੋਂ ਦਾ ਤੂੰ ਹੋਇਆਂ ਏ ਜੁਦਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ
ਜਿਵੇਂ ਡੁੱਬਦੇ ਨੂੰ ਕੱਖ ਵੀ ਸਹਾਰਾ ਦਿੰਦਾ ਏ
ਤੇਰਾ ਨੂਰ ਸੁਰਜੀਤ ਨੂੰ ਕਿਨਾਰਾ ਦਿੰਦਾ ਏ
ਮਨ ਭਾਉਂਦੀ ਤੇਰੀ ਹਰ ਇੱਕ ਅਦਾ ਸੋਹਣਿਆਂ
ਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ
very good surjit jee... keep it up..!!
ReplyDeletebahut khoob keep it up nice work
ReplyDeleteਚੰਨ ਸੂਰਜ ਇਸ ਗੱਲ ਦੇ ਗਵਾਹ ਸੋਹਣਿਆਂ
ReplyDeleteਸਾਨੂੰ ਕਿੰਨਾ ਏ ਮਿਲਣ ਦਾ ਚਾਅ ਸੋਹਣਿਆਂ
-लय का निर्वाह करते हुए बहुत ही माधुर्यपूर्ण गीत रचा है । मेरी बधाई!!