Thursday, May 22, 2014

ਸੁਰਿੰਦਰ ਜੈਪਾਲ- ਲੁਧਿਆਣਾ

                                               

                                            
                        





ਰਿਸ਼ਤੇ

ਮੇਰੀ ਦਾਦੀ ਸੀ,
ਪਿੱਤਲ ਦੇ ਭਾਂਡੇ ਸਨ,
ਉਹ ਸੁਆਹ ਨਾਲ ਮਾਂਜ ੨, ਲਿਸ਼ਕਾ ੨ ਰੱਖਦੀ
ਰਿਸ਼ਤੇ ਵੀ ਸਨ,
ਪਿੱਤਲ ਦੇ ਭਾਂਡਿਆਂ ਜਿਹੇ ਪੱਕੇ, ਲਿਸ਼ ੨ ਕਰਦੇ

......ਫਿਰ ਮੇਰੀ ਮਾਂ ਸੀ,
ਕੱਚ ਦੇ ਬਰਤਨ ਸਨ,
ਸਾਂਭ ਕੇ ਰੱਖੋ ਤਾਂ ਪੱਕੇ
ਨਹੀਂ ਤਾਂ ਕੱਚੇ

...ਹੁਣ ਮੈਂ ਹਾਂ,
ਪਿੱਤਲ ਦੇ ਭਾਂਡੇ ਮਾਂਜ ੨ ਰੱਖਣ ਤੇ
ਕੱਚ ਦੇਬਰਤਨ ਸਾਂਭ ੨ ਰੱਖਣ ਦਾ, ਵਕਤ ਕਿੱਥੇ ?
ਬਸ,ਖਾਂਦੇ ੨ ਜਾਉ,
ਤੇ ਜਾਂਦੇ ੨ ਖਾਉ
ਰਿਸ਼ਤੇ ਵੀ ਹਨ,
ਡਿਸਪੋਜ਼ੇਬਲ ਬਰਤਨ .

1 comment:

  1. ਕਮਾਲ ! ਸ਼ਾਇਦ ਇਸੇ ਤੋਂ ਪ੍ਰਭਾਵਿਤ ਹੋ ਕੇ ਇੱਕ ਕਵਿਤਾ ਨੇਟ ਤੇ ਵੀ ਕਿਸੇ ਨੇ ਲਿਖੀ ਹੈ

    ਦਾਦੀਆਂ - ਨਾਨੀਆਂ ਦੇ ਵੇਲੇ,
    ਪਿੱਤਲ ਦੇ ਭਾਂਡੇ,
    ਨਾ ਤਿੜਕਣ ਨਾ ਟੁੱਟਣ,
    ਮਜਬੂਤ ਰਿਸ਼ਤੇ,
    ਨਾ ਗਿਲੇ ਨਾ ਸ਼ਿਕਵੇ ।
    ਮੌਮਸ - ਮੰਮ ਦੇ ਵੇਲੇ,
    ਕੱਚ ਦੇ ਭਾਂਡੇ,
    ਇੱਕ ਠੋਕਰ ਨਾਲ ਕੀਚਰ ਕੀਚਰ,
    ਨਾਜ਼ੁਕ ਰਿਸ਼ਤੇ,
    ਹੈਂਡਲ਼ ਵਿੱਦ ਕੇਅਰ ।
    ਸਾਡੇ ਵੇਲੇ,
    ਅਾਧੁਨਿਕ ਯੁੱਗ,
    ਕਾਗਜ਼ੀ ਭਾਂਡੇ,
    ਵਰਤੋ ਤੇ ਸੁੱਟੋ,
    ਮਤਲਬੀ ਰਿਸ਼ਤੇ,
    ਵਰਤੋ ਤੇ ਤੋੜੋ,
    ਸਬ ਕੁਝ ਡਿਸਪੋਜ਼ੇਬਲ ।
    ਵਾਕਿਆ ਹੀ ਜਮਾਨਾ ਤਰੱਕੀ

    ReplyDelete