Monday, May 14, 2018

ਮੇਰੇ ਅੰਦਰ ਇੱਕ ਕੂਲ਼ ਵਗਦੀ

ਮੇਰੇ ਅੰਦਰ ਇੱਕ ਕੂਲ਼ ਵਗਦੀ
🌺🌺🌺🌺🌺🌺🌺🌺

















ਮੇਰੇ ਅੰਦਰ ਇੱਕ ਸ਼ਾਂਤ ਸ਼ਫ਼ਾਫ
ਕੂਲ਼ ਵਗਦੀ
ਤੇਰੇ ਅੰਦਰ 
ਇੱਕ ਚੰਚਲ ਅੱਥਰਾ
ਹਰਨੋਟਾ ਚਰਦੈ
ਤੇਰਾ ਹਰਨੋਟਾ
ਜਦ ਮੇਰੀ ਕੂਲ਼ ਤੋਂ ਪਾਣੀ ਪੀਂਦੈ
ਉੱਧਮ ਮਚਾਉਂਦੇ
ਉਘੜ ਦੁਘੜ ਕਰ ਦਿੰਦੈ
ਮੇਰੇ ਵਹਾਅ 'ਚ
ਚਿੱਕੜ ਭਰ ਦਿੰਦੈ
ਤੈਨੂੰ ਆਪਣਾ ਹਰਨੋਟਾ
ਕਾਬੂ 'ਚ ਨਹੀਂ ਰੱਖਣਾ ਆਉਂਦੈ?
🌺🌺ਵਿਪਨ ਗਿੱਲ🌺

2 comments: