Friday, April 4, 2014

ਸੁਰਿੰਦਰ ਭਾਰਤੀ - ਕੈਨੇਡਾ











ਤਸੱਲੀ

ਬੈਠੇ ਹਾਂ ਸੋਫੇ ਤੇ ਕੋਲ ਕੋਲ
ਖਬਰਾਂ ਦੇਖਦੇ
ਕਦੇ ਕਦੇ ਕਿਸੇ ਖਬਰ ਨੂੰ ਸੁਣ
ਬੋਲਦੇ ਹਸਦੇ ਵਿਅੰਗ ਕਸਦੇ
ਹੌਲੀ ਹੌਲੀ ਖੁਰ ਰਹੀ ਉਮਰ ਨੂੰ ਭਾਂਪਦੇ
ਅਣਜਾਣ ਨਹੀਂ
ਪੂਰੇ ਜਾਣੂ ਹਾਂ ਲੰਘ ਰਹੇ ਵਕਤ ਦੇ
ਜਿੰਦਗੀ ਜਿਉਈਂ ਹੈ ਤਸੱਲੀ ਨਾਲ
ਤਸੱਲੀ ਹੈ ਲੰਘ ਰਹੇ ਸਮੇਂ ਦੀ
ਜਿਉਂਆਂਗੇ ਤਸੱਲੀ ਨਾਲ
ਜਦ ਤੱਕ ਸਾਹ ਹਨ
------


ਪਹੀ 

ਮੇਰੇ ਪਿਓ ਦੀਆਂ ਪੈੜਾਂ ਨਾਲ ਢਕੀ
ਇਸ ਪਹੀ ਵਿਚੋਂ ਪੈੜਾਂ
ਮਿਟ ਗਈਆਂ ਹਨ
ਕੁਝ ਰੇਤੇ ਨਾਲ ਭਰ ਗਈਆਂ
ਕੁਝ ਨੂੰ ਰੇਤਾ ਉਡਾ ਕੇ ਲੈ ਗਿਆ
ਕੁਝ ਪੈੜਾਂ ਬੰਦੇ ਤੇ ਪਸ਼ੂਆਂ ਦੀਆਂ ਪੈੜਾਂ ਹੇਠ
ਮਿਧੀਆਂ ਗਈਆਂ
ਪਰ ਉਸਦੇ ਹੱਥਾਂ ਦੀ ਛੋਹ 
ਬੂਹੇ ਬਾਰੀਆਂ ਵਿਚ ਛਹੀ ਬੇਠੀ ਹੈ
ਮੈਂ ਬਾਰੀ ਨੂੰ ਹੱਥ ਲਾਇਆ,
ਸੁਣਿਆ:--
"ਕਿਉਂ ਦੇਖਿਆ ਜੁਆਕੋ,
ਕਿੰਨਾ ਸੋਹਣਾ ਰੰਗ ਲਿਆਂਦੈ “





ਤਾਰੇ--

"ਕੁੰਜੀਆਂ" ਵਿਚੋਂ---

ਦੂਰ ਪਰਬਤੀਂ ਅੰਬਰ ਲੱਥਾ
ਟਿਮ ਟਿਮ ਟਿਮਕਣ ਤਾਰੇ
ਕੁਝ ਤਾਰੇ ਮੇਰੇ ਪੁੱਤ ਦੇ ਨੈਣੀਂ
ਜਿੰਦਗੀ ਭਰੇ ਹੁੰਗਾਰੇ
ਕੁਝ ਤਾਰੇ ਮੇਰੀ ਧੀ ਦੀ ਝੋਲੀ
ਨੱਚਣ ਟੱਪਣ ਗਾਵਣ
ਕੁਝ ਤਾਰੇ ਬੱਚਿਆਂ ਦੇ ਬਾਪੂ
ਖੇਤਾਂ ਵਿਚ ਖਿਲਾਰੇ
ਆਵਣ ਪੰਛੀ ਚੁਗਦੇ ਚੋਗਾ
ਉਡ ਅਸਮਾਨੀ ਜਾਵਣ
ਘਰ ਨੂੰ ਆਉਂਦੇ ਬਾਤਾਂ ਪਾਉਂਦੇ
ਤਾਰਿਆਂ ਨਾਲ ਸ਼ਿਗਾਰੇ
--------

No comments:

Post a Comment