Tuesday, July 2, 2013

In search of my tongue

ਸੁਜਾਤਾ ਭੱਟ / ਕੈਨੇਡਾ translation by Surjit
ਆਪਣੀ ਜੁਬਾਨ ਦੀ ਤਲਾਸ਼ ਵਿਚ  

ਤੁਸੀਂ ਮੈਨੂੰ ਪੁੱਛਦੇ ਹੋ ਕਿ
ਮੈਂ ਕਹਿੰਦੀ ਹਾਂ
ਮੇਰੀ ਜੁਬਾਨ ਗੁਆਚ ਗਈ ਹੈ
ਇਸਦੇ ਮਾਇਨੇ ਕੀ ਹਨ । 
ਮੈਂ ਤੁਹਾਨੂੰ ਪੁੱਛਦੀ ਹਾਂ,
ਜੇ ਤੁਹਾਡੇ ਮੂੰਹ ਵਿਚ ਦੋ ਜੁਬਾਨਾਂ ਉਗ ਆਉਣ,
ਪਹਿਲੀ ਤੁਹਾਥੋਂ ਗੁਆਚ ਜਾਵੇ,
ਤੁਹਾਡੀ ਮਾਂ ਦੀ ਜੁਬਾਨ
ਦੂਜੀ ਤੁਹਾਨੂੰ ਆਉਂਦੀ ਨਾ ਹੋਵੇ,
ਵਿਦੇਸ਼ੀ ਜੁਬਾਨ
ਦੱਸੋ ਤੁਸੀਂ ਉਦੋਂ ਕੀ ਕਰੋਗੇ ।

ਤੁਸੀਂ ਚਾਹੇ ਸੋਚੋ ਵੀ ਤਾਂ
ਦੋਨਾਂ ਨੂੰ ਇਕੱਠੀਆਂ ਨਹੀਂ ਵਰਤ ਸਕਦੇ ।

ਅਤੇ ਜੇ ਤੁਸੀਂ ਕਿਸੇ ਅਜਿਹੀ ਥਾਂ ਤੇ ਰਹਿੰਦੇ ਹੋਵੋ
ਜਿੱਥੇ ਤੁਹਾਨੂੰ ਵਿਦੇਸ਼ੀ ਜੁਬਾਨ ਹੀ ਬੋਲਣੀ ਪਵੇ,
ਤੁਹਾਡੀ ਮਾਂ ਬੋਲੀ ਤਾਂ ਗਲ਼ ਜਾਵੇਗੀ,
ਜੇਕਰ ਤੁਸੀਂ ਇਸਨੂੰ ਬਾਹਰ ਨਹੀਂ ਉਗਲੋਗੇ
ਗਲ਼ ਕੇ ਤੁਹਾਡੇ ਮੂੰਹ ਵਿਚ ਅੰਦਰੇ ਹੀ ਮਰ ਜਾਵੇਗੀ ।

ਸੋਚ ਰਹੀ ਸਾਂ ਇਸਨੂੰ ਬਾਹਰ ਕੱਢਾਂ
ਅਜੇ ਮੈਂ ਇਹ ਸੁਪਨਾ ਹੀ ਲੈ ਰਹੀ ਸਾਂ ਕਿ
ਰਾਤੋ ਰਾਤ ਇਹ ਦੁਬਾਰਾ ਉਗ ਆਈ, ਇਸਦੀ ਮਿੱਧੀ ਕਰੂੰਬਲ
ਵੱਡੀ ਹੋਈ, ਨਮ ਹੋਈ, ਇਸਦੀਆਂ ਨਾੜਾਂ ਮਜਬੂਤ ਹੋਈਆਂ
ਤੇ ਇਸਨੇ ਓਪਰੀ ਜੁਬਾਨ ਨੂੰ ਨੂੜ ਲਿਆ
ਇਕ ਕਰੂੰਬਲ ਫੁੱਟੀ, ਮੇਰੇ ਮੂੰਹ ਵਿਚ ਇਕ ਕਰੂੰਬਲ ਫੁੱਟੀ
ਜਿਸਨੇ ਦੂਜੀ ਜੁਬਾਨ ਨੂੰ ਪਰ੍ਹਾਂ ਧੱਕ ਮਾਰਿਆ ।
ਉਹ ਜਿਸਨੂੰ ਮੈਂ ਭੁਲ ਗਈ ਸਾਂ
ਜੋ ਮੈਂ ਸੋਚਦੀ ਸਾਂ ਕਿ ਮੈਂ ਆਪਣੀ ਜੁਬਾਨ ਗੁਆ ਬੈਠੀ ਹਾਂ
ਉਹ ਮੇਰੇ ਮੂੰਹ ਵਿਚ ਭਰ ਜੋਬਨ ਖਿੜ ਪਈ ਸੀ ।
                                                              



In search of my tongue
                                 
                              Sujata Bhatt

You ask me what I mean
by saying I have lost my tongue.
I ask you, what would you do
if you had two tongues in your mouth,
and lost the first one, the mother tongue,
and could not really know the other,
the foreign tongue.
You could not use them both together
even if you thought that way.
And if you lived in a place you had to
speak a foreign tongue,
your mother tongue would rot,
rot and die in your mouth
until you had to spit it out.
I thought I spit it out
but overnight while I dream, 
it grows back, a stump of a shoot
grows longer, grows moist, grows strong veins,
it ties the other tongue in knots,
the bud opens, the bud opens in my mouth,
it pushes the other tongue aside.
Everytime I think I've forgotten,
I think I've lost the mother tongue,
it blossoms out of my mouth.


No comments:

Post a Comment