Saturday, January 15, 2011
ਜਸਲੀਨ ਕੌਰ- ਇੰਗਲੈਂਡ
ਮੌਡਰਨ ਬੁੱਧ
ਹੁਣ ਬੁੱਧ ਹੌਲੀ ਹੌਲੀ ਹੱਸਦਾ ਹੈ
ਕਲ ਮੈਂ ਤਸਵੀਰ ਵੇਖੀ
ਬੁੱਧ ਦੀ
ਢਿੱਲੀ ਨਕਟਾਈ
ਨਾਨਕ ਵਾਂਗ ਸਰੂਰੀ ਅੱਖਾਂ
ਬੀਜ
ਮੇਰੇ ਕੋਲ ਸਿਰਹਾਣਾ ਨਹੀਂ ਮੁਹੱਬਤ ਵਾਲਾ
ਇਸੇ ਕਰਕੇ ਕਮਰੇ 'ਚ ਕੀਟ ਪਤੰਗੇ ਨੇ
ਮੇਰਾ ਗਰਭ ਬੰਜਰ ਨਹੀਂ
ਇਹ ਬੀਜ ਲਈ ਤਰਸਦਾ
ਸਿਰਜਣਾ
ਹਰਿਆ ਭਰਿਆ ਗਰਭ ਐ
ਤੇ ਮੈਂ ਵੱਤਰ
ਹਰ ਰੋਜ਼ ਮੇਰੀ ਕਵਿਤਾ ਦਾ ਗਰਭ-ਪਾਤ ਹੁੰਦਾ
ਚਲਾਕ ਲੂੰਮੜੀ ਵਾਂਗ ਉਹ ਮੇਰੇ ਦਰ ਤੇ ਆਉਂਦੀ ਏ
ਘੁੱਪ ਹਨੇਰੇ 'ਚ
ਕਵਿਤਾ ਦਰ ਤੇ ਖੜੀ ਪ੍ਰਸ਼ਨ-ਚਿੰਨ੍ਹ ਉਲਾਰਦੀ ਏ
ਬੀਜ ਧਰਤੀ ਦੀ ਹਿੱਕ 'ਤੇ ਡਿੱਗਦਾ
ਧਰਤੀ ਸੁੰਘ ਪਰਤ ਜਾਂਦਾ
ਬ੍ਰਹਮਾਂ ਅਸੁਰਾਂ ਹੱਥ ਬ੍ਰਹਮ ਅਸਤਰ ਘਲਦਾ
ਬੀਜ ਦੇ ਕਤਲ ਲਈ
ਤੇ ਮੈਂ ਸੌਣ ਤੋਂ ਤਰਸਦੀ ਹਾਂ
ਗੁਰੂ
ਮੇਰੀਆਂ ਦੁਬਿਧਾਵਾਂ ਲੈ ਲੈ
ਲਫ਼ਜ਼ ਮੋੜ ਦੇ
ਭਾਵਨਾਵਾਂ ਸ਼ਬਦਾਂ 'ਚ ਤਬਦੀਲ ਹੋ ਜਾਣ
ਬਹੁਤ ਵਾਰ ਦਿਲ ਕਰਦੈ
ਤੇਰੇ ਲਈ
ਇਕ ਪੈਸਾ ਘੜਾਂ
ਹੱਥ ਦੀ ਤਲੀ ਦੇ ਐਨ ਵਿਚਕਾਰ
ਤ੍ਰੇਲ ਤੁਪਕੇ ਵਾਂਗ ਚਮਕਣ ਵਾਲਾ
ਸੁਪਨਾ ਖੁਲ੍ਹਦਾ ਤਾਂ
ਨਾ ਪ੍ਰਤੱਖ ਗੁਰੂ
ਨਾ ਤ੍ਰੇਲ ਤੁਪਕਾ
ਮੰਡੀ 'ਚ ਉਹ ਸਿੱਕਾ
ਹੁਣ ਦੇ ਠੇਕੇਦਾਰ
ਖੇਹ 'ਚ ਰੋਲਦੇ ਨੇ
ਪਲਟ ਕੇ ਜੁਆਬ ਦੇਣ ਲਗਿਆਂ
ਜੀਭ ਦੇ ਨਾਚ ਦੇ
ਅਨੰਤ ਹੋਣ ਦੇ ਡਰ ਤੋਂ
ਮੈਂ ਥਮ ਜਾਂਦੀ ਆਂ
ਦਿਲ ਕਦੇ ਭਰ ਆਏ ਤਾਂ ਆਵਾਜ਼ ਦੇਈਂ
ਮੈਂ ਚਿੜੀ ਦੀ ਸਵਾਰੀ ਕਰ
ਪੈਰ
ਜ਼ਮੀਨ 'ਤੇ ਧਰ ਲਵਾਂਗੀ
`````````````````।
ਧੰਨਵਾਦ ਸਹਿਤ 'ਫਿ਼ਲਹਾਲ', ਪੁਸਤਕ ਲੜੀ 8 ਵਿਚੋਂ
ਸੰਪਾਦਕ ਗੁਰਬਚਨ
Subscribe to:
Post Comments (Atom)
ਪਲਟ ਕੇ ਜੁਆਬ ਦੇਣ ਲਗਿਆਂ
ReplyDeleteਜੀਭ ਦੇ ਨਾਚ ਦੇ
ਅਨੰਤ ਹੋਣ ਦੇ ਡਰ ਤੋਂ
ਮੈਂ ਥਮ ਜਾਂਦੀ ਆਂ
"ਫਿਲਹਾਲ..."
ਏਹੋ ਕੁੱਜ ਲਫਜ਼ ਨੇ
ਜਿਨ੍ਹਾਂ ਦੇ ਤਿਲਿਸ੍ਮ ਤੋਂ ਬਾਹਰ ਆਊਨਾ
ਮੁਸ਼ਕਿਲ ਲਾਗ ਰਿਹਾ ਹੈ ...
ਭਾਵਨਾਵਾਂ ਦਾ ਸ਼ਬਦਾਂ ਵਿਚ ਤਬਦੀਲ ਹੋਣਾ
ਕੋਰੇ ਪੰਨੇਆਂ ਨੂੰ
ਕਿਵੇਂ ਆਪਣੇ ਰਂਗ ਵਿਚ ਰੰਗ ਲੈਂਦਾ ਹੈ,,,
ਤੁਹਾਡੀਆਂ ਰਚਨਾਵਾਂ ਤੋਂ ਸਾਫ਼ ਜ਼ਾਹਿਰ ਹੈ !
ਮੈਂ ਚਿੜੀ ਦੀ ਸਵਾਰੀ ਕਰ
ReplyDeleteਪੈਰ
ਜ਼ਮੀਨ 'ਤੇ ਧਰ ਲਵਾਂਗੀ
``````````
This is an epic leap of imagination of the poet; like in the Helen of Troy, Helen's lover "threatens the heavens with his rage"
Similarly in Peeloo's Mirza speaking of the power and potential of his Baki( His mere) he claims that once she takes the step and by the time she has to take the next step, there remains no space on the earth where she could land her feet to put her next step. Great!