Wednesday, September 1, 2010

ਹਰਦੀਪ ਕੌਰ ਸੰਧੂ (ਅਸਟਰੇਲੀਆ)- ਪੰਜਾਬੀ ਕਵਿਤਾ





ਮਾਂ ਮੇਰੀ ਨੇ
ਚਾਦਰ ਕੱਢੀ
ਉੱਤੇ ਪਾਈਆਂ
ਫੁੱਲ-ਪੱਤੀਆਂ
ਪਲ਼ੰਘ ‘ਤੇ ਜਦ
ਵਿਛਾਵਾਂ ਚਾਦਰ
ਮਾਂ ਤੈਨੂੰ ……
ਤੱਕਦੀਆਂ ਅੱਖੀਆਂ
ਫੁੱਲ ਚਾਦਰ ਦੇ
ਤੇਰਾ ਚਿਹਰਾ ਮਾਂ ਨੀ
ਪੱਤੀਆਂ ਲੱਗਣ ਤੇਰੇ ਪੋਟੇ
ਰੀਝਾਂ ਲਾ ਕੇ ਚਾਦਰ ਕੱਢੀ
ਦਿੱਤੀ ਧੀ ਨੂੰ ਪਿਆਰ ਪਰੋ ਕੇ
ਜਦ ਕਦੇ ਕਾਲ਼ਜੇ ਖੋਹ ਜਿਹੀ ਪੈਂਦੀ
ਝੱਟ ਚਾਦਰ ‘ਤੇ ਜਾ ਬਹਿੰਦੀ ਮੈਂ
ਫੁੱਲ-ਪੱਤੀਆਂ ਨੂੰ ਤੱਕਦੀ-ਤੱਕਦੀ
ਨਾਲ਼ ਤੇਰੇ …..
ਦੋ ਗੱਲਾਂ ਕਰ ਲੈਂਦੀ ਮੈਂ
ਤੂੰ ਵੀ ਅੱਗੋਂ ਖੋਲ ਕੇ ਬਾਹਾਂ
ਮੈਨੂੰ ਬੁੱਕਲ਼ ‘ਚ ਭਰ ਲੈਂਦੀ ਏਂ

ਹਰਦੀਪ ਕੌਰ ਸੰਧੂ

-http://shabdonkaujala.blogspot.com
http://punjabivehda.wordpress.com

3 comments:

  1. ਸੁਰਜੀਤ ਜੀ,
    ਬਹੁਤ-ਬਹੁਤ ਧੰਨਵਾਦ । ਤੁਸਾਂ ਨੇ ਮੇਰੀ ਕਵਿਤਾ ਨੂੰ ਇਸ ਸਾਂਝੇ ਮੰਛ 'ਤੇ ਯੋਗ ਸਥਾਨ ਦਿੱਤਾ ।
    ਬਹੁਤ ਹੀ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋ....
    ਸਾਰੀਆਂ ਭੈਣਾਂ ਨੂੰ ਇੱਕ ਸਾਂਝਾ ਮੰਚ ਦੇ ਕੇ....
    ਸ਼ਾਲਾ ਇਹ ਮੰਚ ਦਿਨ-ਰਾਤ ਵਧੇ-ਫੁਲੇ !!!

    ReplyDelete
  2. This comment has been removed by the author.

    ReplyDelete
  3. ਜਦ ਕਦੇ ਕਾਲ਼ਜੇ ਖੋਹ ਜਿਹੀ ਪੈਂਦੀ
    ਝੱਟ ਚਾਦਰ ‘ਤੇ ਜਾ ਬਹਿੰਦੀ ਮੈਂ
    ਫੁੱਲ-ਪੱਤੀਆਂ ਨੂੰ ਤੱਕਦੀ-ਤੱਕਦੀ
    ਨਾਲ਼ ਤੇਰੇ …..
    ਦੋ ਗੱਲਾਂ ਕਰ ਲੈਂਦੀ ਮੈਂ

    ਸੁੰਦਰ ਪੰਕਤੀਆਂ !

    ReplyDelete