Thursday, April 24, 2014

ਕਮਲਜੀਤ ਨੱਤ / ਕੈਨੇਡਾ









ਕਮਲਜੀਤ ਨੱਤ

ਕੁਛ ਨਵਾਂ ਸਿਰਜੀਏ

ਚਲੋ ਅੱਜ ਕੁਝ ਨਵਾਂ ਸਿਰਜੀਏ 
ਅੱਕ ਗਏ ਹਾਂ 
ਸੁਣ ਸੁਣ
ਬੇਈਮਾਨੀ 
ਬੇਰੁਜਗਾਰੀ 
ਭੁਖਮਰੀ !

ਬਹੁਤ ਪਾ ਲਿਆ 
ਰੌਲਾ 
ਭਰੂਣ ਹੱਤਿਆ
ਤੇ ਬਲਾਤਕਾਰੀ 
ਚਲੋ ਕੁਝ ਨਵਾਂ ਸਿਰਜੀਏ 
ਸਹਿਮੇ
ਹੋਏ ਨੇ ਲੋਕ 
ਸਰਕਾਰਾਂ ਦੀ 
ਹੁੰਦੀ ਦੇਖ 
ਅਤਿਆਚਾਰੀ !

ਚਲੋ ਕੁਝ ਨਵਾਂ ਸਿਰਜੀਏ 
ਆਓ ਮਿਲਾਓ ਹਥ 
ਬਣੀਏ ਤਾਕਤ 
ਤੋੜ ਦਈਏ 
ਇਹ ਬੇ-ਇਤਬਾਰੀ 
ਚਲੋ ਕੁਝ ਨਵਾਂ ਸਿਰਜੀਏ 
ਰਲ-ਮਿਲ 
ਜਗਾਈਏ ਇੱਕ ਦੀਪ 
ਜੋ ਰਸ਼ਨਾਏ
ਦੁਨੀਆ ਸਾਰੀ !!!

----------------
" ਕਾਲੀ ਚਿੜੀ "
ਖੰਭ ਖਿਲਾਰੀ ਨੱਚਦੀ ਫਿਰਦੀ
ਓਹ ਸੀ ਇੱਕ ਕਾਲੀ ਚਿੜੀ,
ਪੂਲ ਦੇ ਕੰਢੇ ਗੇੜੇ ਕਢਦੀ
ਪਾਣੀ ਪੀਂਦੀ, ਦਾਣਾ ਚੁਗਦੀ
ਕਦੀ ਓਹ ‘ਕੱਲੀ ਕਦੇ ਦੁਕੱਲੀ  
ਉਡਦੀ ਫਿਰਦੀ ਕਾਲੀ ਚਿੜੀ,
ਓਸਨੂੰ ਲਗਦਾ ਓਹ ਹੈ ਸੋਹਣੀ
ਲੋਕਾਂ ਨੂੰ ਓਹ ਫਿਰਦੀ ਮੋਹਂਦੀ,
ਓਸਦੇ ਨਾਲ ਦੀ ਕੋਈ ਨਾ ਹੋਣੀ
ਮਾਰ ਉਡਾਰੀ ਉਪਰ ਜਾਂਦੀ
ਕਦੀ ਪਾਣੀ ਤੇ ਤਰਦੀ ਚਿੜੀ,
ਮੜਕ ਨਾਲ ਓਹ ਪੂਛ ਨੂੰ ਚੁੱਕੇ
ਮਾਰ ਉਡਾਰੀ ਅੰਬਰੀ ਉੱਡ ਗਈ
ਦੇਖਦੀ ਰਹੀ ਚਿੱਟੀ ਤੇ ਭੂਰੀ ਚਿੜੀ !


No comments:

Post a Comment